ਮਾਤਾ ਜੀ ਦਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਸਸਕਾਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਹੰਦ ਸ਼ਹਿਰ ਵਿੱਚ ਇਹ ਖਬਰ ਸਭ ਤੱਕ ਪਹੁੰਚ ਗਈ ਸੀ ਕਿ ਗੁਰੂ ਜੀ ਦੇ ਬੱਚਿਆਂ ਨੂੰ ਜਿਉਂਦੇ ਨਹੀਂ ਹਾਂ ਵਿੱਚ ਜਿਉਂਦਾ ਫਤਵਾ ਸੁਣਾ ਦਿੱਤਾ ਹੈ ਘਰ ਘਰ ਇਹ ਗੱਲਾਂ ਹੋਣ ਲੱਗੀਆਂ ਧਰਮੀ ਲੋਕ ਮਨ ਹੀ ਮਨ ਨਵਾਬ ਨੂੰ ਫਿਟਕਾਰਾਂ ਪਾਉਣ ਲੱਗੇ ਪਰ ਕਰ ਕੁਝ ਨਹੀਂ ਸੀ ਸਕਦੇ ਸਰਹੰਦ ਸ਼ਹਿਰ ਵਿੱਚ 1400 ਘਰ ਹਿੰਦੂ ਅਤੇ ਸਹਿਜਧਾਰੀ ਸਿੱਖਾਂ ਦੇ ਸੀ ਪਰ ਉਹ ਜਾਬਰ ਸਰਕਾਰ ਅੱਗੇ ਕੁਝ ਕਹਿਣ ਦੀ ਸਮਰੱਥਾ ਨਹੀਂ ਸੀ ਰੱਖਦੇ ਕੁਝ ਸ਼ਹਿਰ ਵਾਸੀਆਂ ਇਕੱਠੇ ਹੋ ਕੇ ਸਲਾਹ ਕੀਤੀ ਕਿ ਜੇਕਰ ਨਵਾਬ ਨੂੰ ਸਾਹਿਬਜ਼ਾਦਿਆਂ ਦੇ ਬਰਾਬਰ ਸੋਨਾ ਦੇ ਦਈਏ ਤਾਂ ਉਹ ਮਸੂਮਾਂ ਨੂੰ ਛੱਡ ਦੇਵੇਗਾ ਵਿੱਚੋਂ ਕਿਸੇ ਸਿੱਖ ਨੇ ਕਿਹਾ ਉਹ ਸੋਨਾ ਵੀ ਰੱਖ ਲਵੇਗਾ ਤੇ ਸਾਹਿਬਜ਼ਾਦਿਆਂ ਨੂੰ ਵੀ ਨਹੀਂ ਛੱਡੇਗਾ ਆਪਣੀ ਇਨੀ ਪਹੁੰਚ ਕਿੱਥੇ ਹੈ ਉਹ ਹੋਵੇਗਾ ਜੋ ਗੁਰੂ ਨੂੰ ਪਾਉਂਦਾ ਹੈ ਬੇਬਸ ਹੋਇਆ ਨੇ ਸਭ ਪਰਮਾਤਮਾ ਤੇ ਛੱਡ ਦਿੱਤਾ ਇਹ ਸਲਾਹ ਵੀ ਸਿਰੇ ਨਾ ਚੜ ਸਕੀ ਪਾਲ ਘੜੀਆਂ ਪਹਿਰ ਬੀਤ ਕੇ ਦਿਨ ਚੜ ਆਇਆ ਇਹ 13 ਪੋਹ ਦਾ ਦਿਨ ਕੀ ਕਰ ਗੁਜਰੇਗਾ

ਸਭ ਦਾ ਧਿਆਨ ਇਧਰ ਹੀ ਲੱਗਾ ਹੋਇਆ ਸੀ ਆਮ ਲੋਕ ਕਚਹਿਰੀ ਦੇ ਕੋਲ ਇਕੱਠੇ ਹੋਣ ਲੱਗੇ ਜਿੱਥੇ ਅੱਜ ਦੋ ਨੰਨੀਆਂ ਜਿੰਦਾਂ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਹੋਣਾ ਸੀ ਨਵਾਬ ਵਜ਼ੀਰ ਖਾਂ ਕਚਹਿਰੀ ਲਾ ਬੈਠ ਗਿਆ ਅਮੀਰ ਵਜ਼ੀਰ ਤੇ ਸ਼ਹਿਰ ਦੇ ਸਰਦੇ ਪੁੱਜਦੇ ਧਨਾੜ ਸਭ ਆਣ ਕੇ ਹਾਜ਼ਰ ਹੋ ਗਏ ਨਵਾਬ ਨੇ ਹੁਕਮ ਦਿੱਤਾ ਕਿ ਗੁਰੂ ਦੇ ਬੱਚਿਆਂ ਨੂੰ ਲੈ ਕੇ ਆਓ ਸਿਪਾਹੀ ਹੁਕਮ ਮਨ ਦੌੜੇ ਗਏ ਬੁਝ ਦੀਆਂ ਪੌੜੀਆਂ ਜਾ ਚੜੇ ਸਿਪਾਹੀਆਂ ਨੇ ਬਿਰਧ ਮਾਤਾ ਜੀ ਨੂੰ ਕਿਹਾ ਬੱਚਿਆਂ ਨੂੰ ਨਵਾਬ ਸਾਹਿਬ ਨੇ ਬੁਲਾਇਆ ਹੈ ਦਾਦੀ ਮਾਂ ਨੇ ਧੀਰਜ ਨਾਲ ਕਿਹਾ ਕਿ ਮੈਂ ਤਿਆਰ ਕਰ ਹੁਣੇ ਤੁਹਾਡੇ ਨਾਲ ਤੋਰ ਦਿੰਦੀ ਹਾਂ ਇਸ ਦਰਦ ਭਰੀ ਘੜੀ ਨੂੰ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਹੈ ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੋ ਕੇਸੋ ਕੋ ਕੰਘੀ ਕਰ ਦੂ ਜਰਾ ਮੋਹ ਤੁਲਾ ਤੁਲ ਪਿਆਰੇ ਸਰੋਪੇ ਨਨੀ ਸੀ ਕਲਗੀ ਸਜਾ ਤੋਂ ਲੂ ਮਰਨੇ ਸੇ ਪਹਿਲੇ ਤੁਮ ਕੋ ਮੈਂ ਦੁਲਾ ਬਣਾ ਤੋਲੂ ਸਾਹਿਬਜ਼ਾਦਿਆਂ ਨੂੰ ਦਾਦੀ ਮਾਂ ਨੇ ਗਲਵੱਕੜੀ ਵਿੱਚ ਲੈ ਕੇ ਪਿਆਰ ਦਿੱਤਾ ਦਿਲ ਤੇ ਪੱਥਰ ਰੱਖ ਦਾਦੀ ਮਾਂ ਨੇ ਹੱਥੀ ਤਿਆਰ ਕਰਕੇ ਤੋਰ ਦਿੱਤਾ ਜਾਂਦਿਆਂ ਜਾਂਦਿਆਂ ਨੂੰ

ਪਿਓ ਦਾਦੇ ਦੀ ਨਸੀਹਤ ਯਾਦ ਕਰਵਾ ਦਿੱਤੀ ਕਦੇ ਚਮਕੌਰ ਦੀ ਗੜੀ ਵਿੱਚੋਂ ਪਿਤਾ ਨੇ ਪੁੱਤ ਹੱਥੀ ਤੋਰੇ ਸੀ ਅੱਜ ਠੰਡੇ ਬੁਰਜ ਵਿੱਚੋਂ ਦਾਦੀ ਪੋਤਿਆਂ ਨੂੰ ਹੱਥੀ ਤੋਰ ਰਹੀ ਹ ਮਾਤਾ ਜੀ ਬੁਰਜ ਦੇ ਕੌਲੇ ਨਾਲ ਢੋ ਲਾ ਕੇ ਬੈਠ ਗਏ ਇਸ ਦੁੱਖ ਨੂੰ ਜਰ ਲਈ ਬਿਰਤੀ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜੋੜ ਲਿਆ ਉਧਰ ਕਚਹਿਰੀ ਵੜਦਿਆਂ ਹੀ ਫਤਿਹ ਦੀ ਗੂੰਜ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦੇ ਮੂੰਹ ਵੱਡੇ ਦਰਵਾਜੇ ਵੱਲ ਹੋ ਗਏ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆਉਂਦੇ ਦੱਸੇ ਚਿਹਰਿਆਂ ਤੇ ਨੂਰ ਹੀ ਨੂਰ ਦਿਸਿਆ ਕੋਈ ਵੀ ਡਰ ਭੈ ਉਹਨਾਂ ਦੇ ਚਿਹਰੇ ਦੇ ਉੱਪਰ ਨਹੀਂ ਸੀ ਸਭ ਦਾ ਧਿਆਨ ਉਹਨਾਂ ਵੱਲ ਹੀ ਲੱਗਾ ਹੋਇਆ ਸੀ ਨਵਾਬ ਨੇ ਫਿਰ ਪੁੱਛਿਆ ਬੱਚਿਓ ਜੇ ਤੁਸੀਂ ਅਜੇ ਵੀ ਸਲਾਮ ਕਬੂਲ ਕਰ ਲਵੋ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਨਹੀਂ ਤਾਂ ਫਤਵੇ ਅਨੁਸਾਰ ਨੀਹਾਂ ਵਿੱਚ ਚਿਣਕੇ ਮਾਰ ਦਿੱਤਾ ਜਾਵੇਗਾ ਈਨ ਨਾ ਮੰਨਣ ਦੀ ਸੁਰਤ ਵਿੱਚ ਮਰ ਲਈ ਤਿਆਰ ਹੋ ਜਾਵੋ ਦੋਵਾਂ ਸਾਹਿਬਜ਼ਾਦਿਆਂ ਨੇ ਸੱਤ ਸਾਲ ਅਤੇ ਨੌ ਸਾਲ ਤੋਂ ਘੱਟ ਉਮਰ ਵਿੱਚ ਆਖਰੀ ਫੈਸਲਾ ਲੈ ਲਿਆ

ਕਿ ਅਸੀਂ ਮਰਨ ਨੂੰ ਤਿਆਰ ਹਾਂ ਦਸਮ ਪਿਤਾ ਜੀ ਦੇ ਪੁੱਤਰਾਂ ਨੇ ਮਰਨ ਦਾ ਫੈਸਲਾ ਲੈ ਲਿਆ ਇਹ ਸੁਣ ਸਾਰੇ ਦੰਗ ਰਹਿ ਗਏ ਸੁਣਨ ਵਾਲਿਆਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਸਾਰੇ ਪਾਸੇ ਇਸ ਫੈਸਲੇ ਦੀ ਚਰਚਾ ਹੋਣ ਲੱਗੀ ਨੀਹਾਂ ਵਿੱਚ ਚਿਣ ਦੀ ਥਾਂ ਜਾਲਮਾਂ ਨੇ ਕਚਹਿਰੀ ਦੇ ਨੇੜੇ ਹੀ ਚੁਣੀ ਸਿਪਾਹੀ ਦੋਨਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਤੁਰੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸਾਹਿਬਜ਼ਾਦਿਆਂ ਨੂੰ ਮਿਥੀ ਹੋਏ ਥਾਂ ਤੇ ਲਿਆ ਖੜਾ ਕੀਤਾ ਦੋਨੇ ਵੀਰ ਇੱਕ ਦੂਜੇ ਦਾ ਹੱਥ ਫੜ ਕੇ ਖੜੇ ਹੋ ਗਏ ਜਾਲਮ ਆਲੇ ਦੁਆਲੇ ਇੱਟਾਂ ਲਾਉਣ ਲੱਗ ਪਏ ਕੋਮਲ ਪੈਰਾਂ ਤੇ ਇੱਟਾਂ ਦਾ ਭਾਰ ਜਿਆਦਾ ਹੋਣ ਲੱਗਾ ਮੁੱਖੋਂ ਹਾਏ ਨ ਕਿਹਾ ਭਾਣਾ ਮਨ ਸਿਰ ਮੱਥੇ ਤਸੀਹੇ ਜਰਨ ਲੱਗੇ ਹਾਕਮ ਵਾਰ ਵਾਰ ਪੁੱਛਦੇ ਅਜੇ ਵੀ ਈਨ ਮੰਨ ਲਓ ਬਚ ਜਾਓਗੇ ਪਰ ਦਸਮ ਪਿਤਾ ਜੀ ਦੇ ਮਹਾਨ ਪੁੱਤਰ ਆਪਣਾ ਧਰਮ ਤਿਆਗਣ ਲਈ

ਆਪਣਾ ਧਰਮ ਤਿਆਗਣ ਲਈ ਹਰਗਿਜ਼ ਤਿਆਰ ਨਾ ਹੋਏ ਵਜ਼ੀਰ ਖਾਂ ਆਪਣੀ ਹਾਰ ਤੇ ਝੋਰਦਾ ਰਿਹਾ ਸਾਹਿਬਜ਼ਾਦਿਆਂ ਦਾ ਉਸਦੇ ਜ਼ੋਰ ਨਾਲ ਸ਼ਰਾ ਵਿੱਚ ਨਾ ਆਉਣਾ ਉਸ ਦੀ ਵੱਡੀ ਹਾਰ ਸੀ ਕੰਧ ਛਾਤੀਆਂ ਤੱਕ ਆ ਗਈ ਸਾਹ ਕੁੱਟਣ ਲੱਗਾ ਚਿਹਰੇ ਸ਼ਾਂਤ ਦੇ ਪੂਰੇ ਜਾਹੋ ਜਲਾਲ ਵਿੱਚ ਹੀ ਰਹੇ ਉਹਨਾਂ ਨੇ ਕੋਈ ਵੀ ਦੁੱਖ ਦਾ ਪ੍ਰਗਟਾਵਾ ਨਾ ਕੀਤਾ ਦੋਨਾਂ ਵੀਰਾਂ ਨੇ ਇੱਕ ਦੂਜੇ ਵੱਲ ਵੇਖ ਅੱਖਾਂ ਬੰਦ ਕਰ ਲਈਆਂ ਕੰਧ ਦੀਆਂ ਇੱਟਾਂ ਛਾਤੀ ਤੋਂ ਟੱਪ ਗਈਆਂ ਕੋਮਲ ਚਿਹਰੇ ਚੁੱਪ ਤੇ ਸ਼ਾਂਤ ਹੋ ਗਏ ਪਿੱਛੇ ਖੜੇ ਸ਼ਾਸਲ ਬੇਗ ਤੇ ਬਾਸਲ ਬੇਗ ਜਲਾਦਾਂ ਨੇ ਦੋਨੋਂ ਵੀਰ ਤਲਵਾਰ ਨਾਲ ਸ਼ਹੀਦ ਕਰ ਦਿੱਤੇ ਧਰਮੀ ਲੋਕਾਂ ਦੀਆਂ ਤਾਹਾਂ ਨਿਕਲ ਗਈਆਂ ਜ਼ੁਲਮੀ ਹਾਕਮ ਵੀ ਆਪਣੀ ਮਨੋ ਦਸ਼ਾ ਕਾਇਮ ਨਾ ਰੱਖ ਸਕੇ ਪੂਰਾ ਸਰਹੰਦ ਸ਼ਹਿਰ ਹਲੂਣਿਆ ਗਿਆ ਇਸ ਤੋਂ ਵੱਡਾ ਪਾਪ ਹੋਰ ਕੀ ਹੋਵੇਗਾ

ਨਿਰਦੋਸ਼ ਤੇ ਮਾਸੂਮ ਜਿੰਦਾ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕਰਕੇ ਪਾਪੀ ਵਜੀਰ ਖਾਂ ਨੇ ਆਪਣੇ ਮਹੱਲ ਦੀਆਂ ਨੀਹਾਂ ਹਿਲਾ ਲਈਆਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਕਿਲੇ ਦੀ ਕੰਧ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੋਲ ਸੁੱਟ ਦਿੱਤਾ ਤਾਂ ਕਿ ਉਹਨਾਂ ਦੇ ਸਰੀਰਾਂ ਦੀ ਬੇਅਦਬੀ ਹੁੰਦੀ ਰਹੇ ਸ਼ਹੀਦੀ ਦਾ ਸਾਰਾ ਭਾਣਾ ਕਿਲੇ ਦੇ ਅੰਦਰ ਹੀ ਵਾਪਰਿਆ ਸੀ। ਕਚਹਿਰੀਆਂ ਵੀ ਕਿਲੇ ਦੇ ਅੰਦਰ ਹੀ ਸਨ ਜਦੋਂ ਇਸ ਘਟਨਾ ਦਾ ਪਤਾ ਸ਼ਹਿਰ ਦੇ ਅਮੀਰ ਤੇ ਗੁਰੂ ਘਰ ਵਿੱਚ ਸ਼ਰਧਾ ਰੱਖਣ ਵਾਲੇ ਭਾਈ ਟੋਡਰ ਮੱਲ ਜੀ ਨੂੰ ਲੱਗਾ ਕਿ ਗੁਰੂ ਜੀ ਦੇ ਮਾਤਾ ਤੇ ਉਹਨਾਂ ਦੇ ਪੁੱਤਰਾਂ ਨੂੰ ਨਵਾਬ ਨੇ ਕੈਦ ਕੀਤਾ ਹੋਇਆ ਹੈ ਅੱਜ ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇਗਾ। ਤਾਂ ਇਹ ਕਾਲੀ ਕਾਲੀ ਕਚਹਿਰੀ ਵੱਲ ਦੌੜਿਆ

ਕਿ ਮੈਂ ਉਹਨਾਂ ਦੇ ਵੱਟੇ ਨਵਾਬ ਨੂੰ ਮੂੰਹ ਮੰਗਿਆ ਧਨ ਦੇ ਕੇ ਛੁਡਾ ਲਵਾਂਗਾ ਪਰ ਇਸ ਦੇ ਆਉਂਦਿਆਂ ਹੀ ਸ਼ਹੀਦੀ ਭਾਣਾ ਵਰਤ ਚੁੱਕਾ ਸੀ ਸਾਹਿਬਜ਼ਾਦਿਆਂ ਦੇ ਨਨੇ ਤੇ ਕੋਮਲ ਸਰੀਰਾਂ ਨੂੰ ਦੇਖ ਇਸ ਦੀਆਂ ਤਾਹਾਂ ਨਿਕਲ ਗਈਆਂ ਭਾਈ ਟੋਡਰਮਲ ਜੀ ਸਾਹੋ ਸਾਹੀ ਹੋਇਆ ਠੰਡੇ ਬੁਰਜ ਦੀਆਂ ਪੌੜੀਆਂ ਜਾ ਚੜਿਆ ਅੱਗੇ ਬਿਰਧ ਮਾਤਾ ਪੋਤਿਆਂ ਦੀ ਖਬਰ ਸਾਰ ਉਡੀਕਦੀ ਕੋਲੇ ਨਾਲ ਢੋ ਲਾਈ ਬੈਠੀ ਸੀ। ਕਿਵੇਂ ਦੱਸਾਂ ਕੀ ਦੱਸਾਂ ਇਸ ਦਰਦ ਭਰੇ ਸਾਕੇ ਦੀ ਦਾਸਤਾਨ ਦਾਸ ਨਾ ਹੋਈ ਮੂੰਹੋ ਕੁਝ ਬੋਲ ਨ ਹੋਇਆ ਮਾਤਾ ਜੀ ਦੀਆਂ ਅੱਖਾਂ ਵਿੱਚ ਪੋਤਿਆਂ ਦੀ ਉਡੀਕ ਦੀ ਆਸ ਦੇਖ ਕੇ ਭਾਈ ਟੋਡਰਮਲ ਜੀ ਦਾ ਧਰਵਾਸ ਟੁੱਟ ਗਿਆ ਉਹ ਹੰਜੂ ਕੇਰਦਾ ਹੋਇਆ ਮਾਤਾ ਜੀ ਦੇ ਚਰਨਾਂ ਨੂੰ ਚਿੰਬੜ ਗਿਆ ਮਾਤਾ ਜੀ ਨੇ ਹੌਸਲਾ ਦੇ ਕੇ ਕਿਹਾ ਧੀਰਜ ਨਾਲ ਦੱਸ ਕੀ ਪਾਣਾ ਵਰਤ ਗਿਆ ਹੈ ਇਸ ਨੇ ਦਿਲ ਨੂੰ ਮਜਬੂਤ ਕਰਕੇ ਕਿਹਾ ਅਸੀਂ ਆਪ ਜੀ ਲਈ ਕੁਝ ਵੀ ਨਹੀਂ ਕਰ ਸਕੇ ਸਾਡੀ ਧਨ ਦੌਲਤ ਕਿਸੇ ਕੰਮ ਨਾ ਆ ਸਕੀ ਆਪ ਜੀ ਦੇ ਪੋਤਿਆਂ ਨੂੰ ਛੁਡਾ ਨਾ ਹੋਇਆ ਜਾਲਮ ਨੇ ਦੋਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਹੈ

ਅਸੀਂ ਮਾਸੂਮ ਜਿੰਦਾ ਨੂੰ ਛੁਡਾ ਨਾ ਸਕੇ ਇਹ ਕਹਿ ਕੇ ਉਹ ਫਿਰ ਉੱਚੀ ਸਾਰੀ ਤਾਹੀ ਮਾਰ ਕੇ ਰੋਣ ਲੱਗ ਪਿਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੁਣ ਕੇ ਮਾਤਾ ਜੀ ਸਮਾਧੀ ਲੀਨ ਹੋ ਗਏ ਤੇ ਆਪਣੇ ਪ੍ਰਾਣ ਦਸਮ ਦੁਆਰ ਚੜਾ ਕੇ ਸਰੀਰ ਤਿਆਗ ਦਿੱਤਾ ਟੋਡਰ ਮਲ ਨੇ ਸ਼ਹੀਦਾਂ ਦਾ ਸਸਕਾਰ ਕਰ ਲਈ ਆਪਣਾ ਘਰ ਬਾਰ ਦਾ ਤੇ ਲਾਉਣ ਦਾ ਮਨ ਬਣਾ ਲਿਆ ਭਾਈ ਟੋਡਰਮਲ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ ਨਵਾਬ ਵਜ਼ੀਰ ਖਾਂ ਕੋਲ ਜਾ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਲਈ ਥਾਂ ਦੀ ਮੰਗ ਕੀਤੀ ਵਜ਼ੀਰ ਖਾਨ ਨੇ ਕਿਹਾ ਜਿੰਨੇ ਥਾਂ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਦਿਓਗੇ ਉਹ ਥਾਂ ਤੁਹਾਨੂੰ ਮਿਲ ਸਕਦੀ ਹੈ ਟੋਡਰ ਮਲ ਨੇ ਹਾਂ ਕਰ ਦਿੱਤੀ ਪਰ ਵਜ਼ੀਰ ਖਾਂ ਨੇ ਲਾਲਚ ਵਿੱਚ ਕਿਹਾ ਜਿੰਨੇ ਥਾਂ ਵਿੱਚ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਦਿਓਗੇ ਉਹ ਥਾਂ ਤੁਹਾਨੂੰ ਮਿਲ ਸਕਦੀ ਹੈ ਭਾਈ ਟੋਡਰਮਲ ਜੀ ਨੇ ਮੋਹਰਾਂ ਖੜੀਆਂ ਕਰਕੇ ਦੁਨੀਆਂ ਚ ਸਭ ਤੋਂ ਮਹਿੰਗੀ ਮੁੱਲ ਵਾਲਾ ਜਮੀਨ ਦਾ ਟੁਕੜਾ ਖਰੀਦਿਆ ਅੱਜ ਤੱਕ ਇਨਾ ਜਿਆਦਾ ਮੁੱਲ ਕਿਸੇ ਨੇ ਹੀ ਤਾਰਿਆ ਹੰਸਲਾ ਨਦੀ ਦੇ ਕੋਲ ਤਿੰਨਾਂ ਸਰੀਰਾਂ ਦੇ ਇਸ਼ਨਾਨ ਕਰਵਾ ਸੁੰਦਰ ਬਿਮਾਨ ਸਜਾਇਆ ਚੰਦਨ ਦੀ ਲੱਕੜ ਨਾਲ ਚਿੱਖਾ ਤਿਆਰ ਕੀਤੀ ਇਸ ਸੇਵਾ ਲਈ ਭਾਈ ਟੋਡਰਮੱਲ ਜੀ ਤੇ ਉਸਦੇ ਛੋਟੇ ਭਰਾ ਤੇ ਭਾਈ ਮੋਤੀ ਰਾਮ ਜੀ ਨੇ ਪੂਰਾ ਸਾਥ ਦਿੱਤਾ

Leave a Reply

Your email address will not be published. Required fields are marked *