ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਵਿੱਚ ਕਿੰਨੀ ਤਾਕਤ ਹੈ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸਾਧ ਸੰਗਤ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇਸ ਪਾਵਨ ਬਾਣੀ ਦੇ ਵਿੱਚ ਜਿੰਨੀ ਤਾਕਤ ਹੈ ਨਾ ਪਿਆਰਿਓ ਉਹ ਤਾਕਤ ਕਿਤੋਂ ਹੋਰ ਨਹੀਂ ਮਿਲਦੀ ਕਿੰਨੇ ਯੁੱਧ ਹੋਏ ਮਹਾਯੁੱਧ ਹੋਏ ਤੇ ਉਹ ਸਾਰੇ ਯੁੱਧ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਨਾਲ ਲੜੇ ਗਏ
ਤੇ ਇਨਾ ਜੋਰ ਇਨਾ ਜੋਸ਼ ਕਿੱਥੋਂ ਆਇਆ ਇਸ ਸ਼ਬਦ ਦੇ ਵਿੱਚੋਂ ਆਇਆ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਸਡੌਰੇ ਨੂੰ ਫਤਿਹ ਕੀਤਾ ਸਰਹੰਦ ਦੀ ਇੱਟ ਨਾਲ ਇੱਟ ਬਜਾ ਦਿੱਤੀ ਨੇਸ ਤੋਂ ਨਾਬੂਦ ਕਰ ਦਿੱਤਾ ਮੁਗਲਾਂ ਦੇ ਕਿਲਿਆਂ ਨੂੰ ਤੇ ਸਾਧ ਸੰਗਤ ਉਹਨਾਂ ਦੀਆਂ ਸੋਚਾਂ ਨੂੰ ਇੰਨੀ ਤਾਕਤ ਕਿੱਥੋਂ ਆਈ ਇਸ ਸ਼ਬਦ ਦੇ ਵਿੱਚੋਂ ਆਈ ਬੜੀਆਂ ਵੱਡੀਆਂ ਜੋ ਤਾਕਤਾਂ ਰੱਖਦੇ ਸੀ ਉਹਨਾਂ ਨੂੰ ਸਕਿੰਡਾਂ ਦੇ ਵਿੱਚ ਢੈ ਢੇਰੀ ਕਰ ਦਿੱਤਾ ਇਨੀ ਤਾਕਤ ਕਿੱਥੋਂ ਆਈ ਖਾਲਸੇ ਕੋਲ ਇਸ ਸ਼ਬਦ ਦੇ ਵਿੱਚੋਂ ਆਈ ਪਿਆਰਿਓ ਪਾਤਸ਼ਾਹ ਇਸੇ ਕਰਕੇ ਕਹਿੰਦੇ ਨੇ ਕਾਇ ਰੇ ਮਨ ਬਿਖਿਆ ਮਨ ਜਾਇ ਹੇ ਮਨ ਤੂੰ ਮਾਇਆ ਜੰਗਲ ਵਿੱਚ ਕਿਉਂ ਜਾ ਫਸਿਆ ਹੈ
ਭੂਲੋ ਰੇ ਠਗ ਮੂਰੀ ਖਾਇ ਤੂੰ ਤਾ ਭੁਲੇਖੇ ਵਿੱਚ ਪੈ ਕੇ ਠੱਗ ਬੂਟੀ ਖਾਈ ਜਾ ਰਿਹਾ ਤੇਰੇ ਕੋਲ ਤਾਂ ਬਹੁਤ ਮਹਾਨ ਤਾਕਤ ਹੈ ਬੜੀ ਵੱਡੀ ਤਾਕਤ ਹੈ ਇਕ ਬੇਨਤੀ ਕਰਦਾ ਕਿੰਨੀ ਬਾਣੀ ਵਿੱਚ ਤਾਕਤ ਹੈ ਚਾਹੇ ਉਹ ਦਸਮ ਦੀ ਬਾਣੀ ਹੋਵੇ ਤੇ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੋਵੇ ਬਹੁਤ ਵੱਡੀ ਤਾਕਤ ਹੈ ਇਸ ਬਾਣੀ ਦੇ ਵਿੱਚ ਇੱਕ ਸਿੰਘ ਨੇ ਹੱਠ ਕਰ ਲਿਆ ਕਿ ਮੈਂ ਤੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅੰਤਰਆਤਮਾ ਦੇ ਦਰਸ਼ਨ ਕਰਨੇ ਨੇ ਇਹਨਾਂ ਦੇ ਚਿਹਰੇ ਮੋਹਰੇ ਨੂੰ ਤੱਕਣਾ ਹੈ ਕਹਿੰਦੇ ਜੀ ਸਵਾ ਲੱਖ ਪਾਠ ਜਿਹੜਾ ਹੈ ਉਹਨੇ ਸ਼ੁਰੂ ਕਰ ਦਿੱਤਾ ਬ੍ਰਹਮ ਕਬਜ ਬਾਣੀ ਦਾ ਦਸਮ ਦੀ ਬਾਣੀ ਹੈ ਜੀ ਬ੍ਰਹਮ ਕਬਜ ਤੁਹਾਡੇ ਚੋਂ ਬਹੁਤ ਸੰਗਤ ਜਾਣਦੀ ਹੈ ਕਦੇ ਤੁਸੀਂ ਵੀ ਸਰਚ ਮਾਰ ਲਿਓ ਤੁਹਾਨੂੰ ਪਤਾ ਲੱਗੇਗਾ ਬ੍ਰਹਮ ਕਵਚ ਬਾਣੀ ਪੜਨੀ ਸ਼ੁਧ ਹੈ ਸ਼ਰਤ ਇਹ ਸਿੰਘ ਨੇ ਸਵਾ ਲੱਖ ਪਾਠ ਜਦੋਂ ਬ੍ਰਹਮ ਕਪਚ ਬਾਣੀ ਦਾ ਸ਼ੁਰੂ ਕਰ ਦਿੱਤਾ ਤੇ ਇਨਾ ਸ਼ੁੱਧ ਪਾਠ ਕੀਤਾ ਕਹਿੰਦੇ ਕਾਫੀ ਸਮਾਂ ਲੰਘਿਆ ਘੱਟੋ ਘੱਟ ਕਾਫੀ ਦਿਨ ਲੰਘ ਗਏ ਬੀਤ ਗਏ ਹਜੂਰ ਸਾਹਿਬ ਉਸ ਸਿੰਘ ਨੇ ਇਹ ਪਾਠ ਸ਼ੁਰੂ ਕੀਤੇ ਸਨ ਗੋਦਾਵਰੀ ਦੇ ਕੰਢੇ ਤੇ ਬਹਿ ਕੇ ਤੇ ਜਦੋਂ ਕਹਿੰਦੇ ਵੀ ਪਾਠ ਸ਼ੁਰੂ ਕੀਤੇ
ਤੇ ਸਾਧ ਸੰਗਤ ਪਾਠ ਕੀਤੇ ਤੇ ਇਨੇ ਪਾਕ ਹਲੇ ਸਮਾਪਤ ਹੋਏ ਸੀ ਸਵਾ ਲੱਖ ਪਾਠਾਂ ਦੀ ਗਿਣਤੀ ਪੂਰੀ ਹੋਈ ਤੇ ਮਾਤਾ ਸਾਹਿਬ ਕੌਰ ਦੇ ਦੀਦਾਰ ਹੋਏ ਤੇ ਉਹ ਸਿੰਘ ਨੂੰ ਤੇ ਮਾਤਾ ਸਾਹਿਬ ਕੌਰ ਕਹਿੰਦੇ ਵੀ ਦਸ ਪੁੱਤਰ ਕੀ ਕਹਿੰਦਾ ਮਾਤਾ ਤੁਹਾਡੇ ਦੀਦਾਰ ਹੋ ਗਏ ਹੁਣ ਕੀ ਚਾਹੀਦਾ ਕੁਝ ਨਹੀਂ ਚਾਹੀਦਾ ਬਸ ਇਦਾਂ ਕਰੋ ਵੀ ਗੁਰੂ ਪਿਤਾ ਦੇ ਦੀਦਾਰ ਕਰਾ ਦਿਓ ਤੇ ਮਾਤਾ ਨੇ ਕਹਿੰਦੇ ਉਪਦੇਸ਼ ਕੀਤਾ ਵੀ ਉਹਨਾਂ ਦਾ ਦੀਦਾਰ ਕਰਨ ਲਈ ਥੋੜਾ ਜਿਹਾ ਅਭਿਆਸ ਤੈਨੂੰ ਹੋਰ ਕਰਨਾ ਪਏਗਾ ਸ਼ਬਦ ਦਾ ਕਹਿੰਦੇ ਹੋਰ ਅਭਿਆਸ ਕੀਤਾ ਤੇ ਸਾਧ ਸੰਗਤ ਫਿਰ ਕਹਿੰਦੇ ਵੀ ਕੁਝ ਕਾਰਨ ਰਹਿ ਗਏ ਤੇ ਅਭਿਆਸ ਵਿੱਚ ਛੁੱਟ ਗਿਆ ਤੇ ਕਹਿੰਦੇ ਫਿਰ ਇਸ ਕਰਕੇ ਗੁਰੂ ਦੇ ਦੀਦਾਰੇ ਨਹੀਂ ਹੋ ਪਾਏ ਉਸ ਤੋਂ ਬਾਅਦ ਉਹ ਸਿੰਘ ਜਿਹੜਾ ਸੀ ਉਹਨੇ ਕੋਸ਼ਿਸ਼ ਬਹੁਤ ਵਾਰੀ ਕੀਤੀ ਪਰ ਬਿਘਨ ਪੈਂਦਾ ਰਿਹਾ ਦੁਬਾਰੇ ਕੀ ਬਣਿਆ
ਉਹਦੇ ਨਾਲ ਮੁਲਾਕਾਤ ਨਹੀਂ ਹੋਈ ਤੇ ਸਾਧ ਸੰਗਤ ਬੜੀ ਬੰਦਗੀ ਬੜਾ ਸੋਧਿਆ ਹੋਇਆ ਤੇ ਸੁਲਝਿਆ ਹੋਇਆ ਜੀਵਨ ਉਸ ਸਿੰਘ ਦਾ ਤੇ ਸਾਧ ਸੰਗਤ ਮਹਾਂਪੁਰਖ ਹਮੇਸ਼ਾ ਉਸਦਾ ਜਿਕਰ ਕਰਦੇ ਹੁੰਦੇ ਸੀ ਜਦੋਂ ਅਸੀਂ ਮਿਲੇ ਨਾ ਇੱਕ ਵਾਰੀ ਤੱਕ ਕੇ ਉਹਦਾ ਚਿਹਰਾ ਮੋਹਰਾ ਮਨ ਨੂੰ ਸਕੂਨ ਜਿਹਾ ਮਿਲ ਜਾਂਦਾ ਸੀ ਵੀ ਹਾਂ ਵਾਕ ਕੋਈ ਕਲਾ ਹੈ ਉਹਨੇ ਅੱਖਾਂ ਉੱਪਰ ਨਹੀਂ ਚੱਕਣੀਆਂ ਫਾਲਤੂ ਸੰਸਾਰੀ ਗੱਲ ਨਹੀਂ ਕਰਨੀ ਗੁਰੂ ਦੇ ਰਿਲੇਟਡ ਜੇ ਕੋਈ ਗੱਲ ਹੈ ਤਾਂ ਨਹੀਂ ਬਸ ਆਪਣੀ ਬੰਦਗੀ ਦੇ ਵਿੱਚ ਲਈ ਐਸੀ ਸ਼ਖਸੀਅਤ ਸਾਧ ਸੰਗਤ ਇਹ ਇੰਨੀ ਵੱਡੀ ਤਾਕਤ ਹੈ ਬਾਣੀ ਦੇ ਵਿੱਚ ਜੇ ਕੋਈ ਚਾਹਵੇ ਵੀ ਮੈਂ ਗੁਰੂ ਦਾ ਦੀਦਾਰਾ ਕਰਨਾ ਉਹਨੂੰ ਦੀਦਾਰਾ ਹੁੰਦਾ ਬਸ ਸ਼ਬਦ ਦੇ ਅਭਿਆਸ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ