ਅੱਜ ਦੇ ਸਮੇਂ ਵਿਚ ਸਾਡੇ ਵਿਗੜੇ ਖਾਣ ਪੀਣ ਕਰਕੇ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝਦਾ ਰਹਿੰਦਾ ਹੈ। ਕਈ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਹੁੰਦੀ ਹੈ ਅਤੇ ਕਿਸੇ ਨੂੰ ਯੂਰਿਕ ਐਸਿਡ ਹੁੰਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਬਿਮਾਰੀਆਂ ਖੂਨ ਸੰਘਣਾ ਹੋਣ ਕਾਰਨ ਹੀ ਲੱਗਦੀਆਂ ਹਨ।
ਇਸ ਲਈ ਅੱਜ ਅਸੀਂ ਤੁਹਾਨੂੰ ਵੈਦ ਗੁਰਬਚਨ ਸਿੰਘ ਜੀ ਵੱਲੋਂ ਦੱਸੇ ਗਏ ਇੱਕ ਘਰੇਲੂ ਨੁਸਖੇ ਬਾਰੇ ਜਾਣਕਾਰੀ ਦੇਵਾਂਗੇ ਜਿਸ ਨਾਲ ਕੋਲੈਸਟ੍ਰਾਲ ਯਾਨੀ ਕਿ ਖੂਨ ਸੰਘਣਾ ਹੋਣ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ। ਵੈਦ ਗੁਰਬਚਨ ਸਿੰਘ ਜੀ ਦਾ ਕਹਿਣਾ ਹੈ ਕਿ ਅੱਜਕਲ ਲੋਕ ਜਿਆਦਾਤਰ ਰਿਫਾਇੰਡ ਅਤੇ ਤੇਲ ਦੀ ਵਰਤੋਂ ਕਰਦੇ ਹਨ।
ਜੋ ਕਿ ਸਾਡੇ ਸਰੀਰ ਅੰਦਰ ਜਾ ਕੇ ਚਰਬੀ ਪੈਦਾ ਕਰਦੇ ਹਨ ਅਤੇ ਸਾਡੇ ਸਰੀਰ ਲਈ ਹਾਨੀਕਾਰਕ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਘਰਵਾਲੇ ਘਿਓ ਦੀ ਜਾਂ ਡਾਲਡਾ ਘਿਓ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਸਾਡੇ ਸਰੀਰ ਅੰਦਰ ਜਾ ਕੇ ਜੰਮਦਾ ਨਹੀਂ ਹੈ। ਇਸੇ ਤਰਾਂ ਉਨ੍ਹਾਂ ਦੱਸਿਆ ਕਿ ਖੂਨ ਗਾੜ੍ਹਾ ਹੋਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਆਪਣੇ ਸਰੀਰ ਅੰਦਰ ਪਸੀਨਾ ਨਹੀਂ ਆਉਣ ਦਿੰਦੇ।
ਜੋ ਕਿ ਸਾਡੇ ਸਰੀਰ ਅੰਦਰ ਕੈਸਟਰੌਲ ਪੈਦਾ ਕਰਦਾ ਹੈ ਅਤੇ ਇਸ ਨਾਲ ਸਾਡਾ ਬਲੱਡ ਪ੍ਰੈਸ਼ਰ ਵੀ ਵਧਦਾ ਰਹਿੰਦਾ ਹੈ। ਵੈਦ ਨੇ ਕਿਹਾ ਕਿ ਸਾਨੂੰ 2 ਲੀਟਰ ਪਾਣੀ ਵਿਚ ਇੱਕ ਮੁੱਠੀ ਨਿੱਮ ਦੇ ਪੱਤੇ ਪਾਕੇ ਸਟੀਮ ਬਾਥ ਲੈਣੀ ਚਾਹੀਦੀ ਹੈ ਜੋ ਕਿ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੈ,
ਇਸ ਨਾਲ ਸਾਡਾ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ ਅਤੇ ਕੋਈ ਵੀ ਦਵਾਈ ਖਾਣ ਦੀ ਲੋੜ ਨਹੀਂ ਹੁੰਦੀ ਨਾਲ ਹੀ ਤੁਸੀਂ ਸਰੀਰ ਅੰਦਰੋਂ ਜਿਨ੍ਹਾਂ ਵੀ ਪਸੀਨਾ ਬਾਹਰੋਂ ਕੱਢਦੇ ਹੋ ਉਸ ਦੇ ਵੀ ਬਹੁਤ ਫਾਇਦੇ ਹੁੰਦੇ ਹਨ। ਉਹ ਕਈ ਬਿਮਾਰੀਆਂ ਨੂੰ ਕੱਟਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…