ਗੁਰੂ ਪਰਿਵਾਰ ਦੀ ਸੇਵਾ ਕਰਨ ਵਾਲੇ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ

ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਭਾਈ ਮੋਦੀ ਦਾ ਮਹਿਰਾ ਜੀ ਦੀ ਕਿ ਉਹ ਕੌਣ ਸਨ ਤੇ ਉਹਨਾਂ ਦੇ ਉਹਨਾਂ ਦੇ ਪਰਿਵਾਰ ਨਾਲ ਕੀ ਕੀ ਹੋਇਆ ਭਾਈ ਮੋਦੀ ਰਾਮ ਮਹਿਰਾ ਜੀ ਵਜ਼ੀਰ ਖਾਨ ਦੇ ਲੰਗਰਖਾਨੇ ਵਿੱਚ ਸਰਹਿੰਦ ਵਿਖੇ ਨੌਕਰੀ ਕਰਦੇ ਸਨ ਉਹਨਾਂ ਦਾ ਕੰਮ ਸੀ ਹਿੰਦੂ ਕੈਦੀਆਂ ਨੂੰ ਲੰਗਰ ਛਕਾਉਣਾ ਭਾਈ ਮੋਤੀਰਾਮ ਮਹਿਰਾ ਜੀ ਦਾ ਪਰਿਵਾਰ ਗੁਰੂ ਘਰ ਦਾ ਸ਼ਰਧਾਲੂ ਸੀ ਤਾਂ ਜਦੋਂ ਭਾਈ ਸਾਹਿਬ ਨੂੰ ਪਤਾ ਲੱਗਾ ਕਿ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ ਤਾਂ ਉਹ ਖਾਣਾ ਲੈ ਕੇ ਠੰਡੇ ਬੁਰਜ ਵਿੱਚ ਪਹੁੰਚੇ ਤੇ ਮਾਤਾ ਜੀ ਦੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ ਪਰ ਮਾਤਾ ਗੁਜਰ ਕੌਰ ਜੀ ਨੇ ਖਾਣਾ ਖਾਣ ਤੋਂ ਨਾ ਕਰ ਦਿੱਤੀ ਤੇ ਕਿਹਾ ਕਿ ਮੋਤੀ ਰਾਮ ਜੀ ਤੁਹਾਡੀ ਸੇਵਾ ਕਬੂਲ ਹੈ ਪਰ ਮੁਗਲਾਂ ਦੀ ਰਸੋਈ ਦਾ ਬਣਿਆ ਖਾਣਾ ਉਹਨਾਂ ਨੇ ਕਦੀ ਨਹੀਂ ਖਾਣਾ ਤਾਂ ਇਹ ਸੁਣ ਕੇ ਬਾਬਾ ਮੋਤੀ ਰਾਮ ਜੀ ਬਹੁਤ ਉਦਾਸ ਹੋਏ ਤੇ ਉਦਾਸੀ ਭਰੇ ਚਿਹਰੇ ਨਾਲ ਆਪਣੇ ਘਰ ਪਹੁੰਚੇ

ਤਾਂ ਉਹਨਾਂ ਦੀ ਉਦਾਸੀ ਦੇਖਦਿਆਂ ਹੋਇਆਂ ਉਹਨਾਂ ਦੀ 70 ਸਾਲਾ ਬਜ਼ੁਰਗ ਮਾਤਾ ਲੱਧੂ ਜੀ ਤੇ ਪਤਨੀ ਭੋਲੀ ਜੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਬਾਬਾ ਮੋਦੀ ਰਾਮ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਨੇ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖੇ ਹੋਏ ਹਨ ਜਿਨਾਂ ਨੇ ਮੁਗਲਾਂ ਦੀ ਰਸੋਈ ਦਾ ਖਾਣਾ ਖਾਣ ਤੋਂ ਨਾ ਕਰ ਦਿੱਤੀ ਹੈ। ਉਹ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ ਤੇ ਉਨਾਂ ਕੋਲ ਠੰਡ ਤੋਂ ਬਚਣ ਲਈ ਕੋਈ ਕੱਪੜਾ ਵੀ ਨਹੀਂ ਹੈ ਤਾਂ ਇਹ ਦਰਦ ਭਰੀ ਦਾਸਤਾਂ ਸੁਣ ਕੇ ਉਹਨਾਂ ਦੀ ਮਾਤਾ ਤੇ ਉਹਨਾਂ ਦੀ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਜਰੂਰ ਸੇਵਾ ਕਰਨੀ ਚਾਹੀਦੀ ਹੈ। ਭਾਵੇਂ ਕਿ ਵਜ਼ੀਰ ਖਾਨ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਜੋ ਵੀ ਕੋਈ ਗੁਰੂ ਜੀ ਦੇ ਪਰਿਵਾਰ ਦੀ ਸਹਾਇਤਾ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਬੀੜ ਦਿੱਤਾ ਜਾਵੇਗਾ। ਤਿੰਨਾਂ ਜਾਣਿਆਂ ਨੇ ਸਲਾਹ ਕਰਕੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਦੁੱਧ ਦਾ ਗੜਵਾ ਭਰ ਕੇ ਦੇ ਦਿੱਤਾ ਨਿੱ ਕਿਹਾ

ਕਿ ਜਾ ਕੇ ਗਰਮ ਗਰਮ ਦੁੱਧ ਮਾਤਾ ਜੀ ਤੇ ਗੁਰੂ ਜੀ ਦੇ ਲਾਲਾਂ ਨੂੰ ਛਕਾ ਦਿਓ ਪਰ ਜਦੋਂ ਬਾਬਾ ਮੋਤੀ ਰਾਮ ਜੀ ਦੁੱਧ ਦਾ ਗੜਬਾ ਲੈ ਕੇ ਬੁਰਜ ਵੱਲ ਤੁਰੇ ਤਾਂ ਉਹਨਾਂ ਦੀ ਧਰਮ ਪਤਨੀ ਨੇ ਆਪਣੇ ਗਹਿਣੇ ਉਤਾਰ ਕੇ ਦੇ ਦਿੱਤੇ ਤਾਂ ਜੋ ਪਹਿਰੇਦਾਰ ਰੋਕਣਗੇ ਤਾਂ ਉਹਨਾਂ ਨੂੰ ਰਿਸ਼ਵਤ ਦੇ ਕੇ ਅੱਗੇ ਲੰਘ ਜਾਏ ਬਾਬਾ ਜੀ ਜਦੋਂ ਦੁੱਧ ਲੈ ਕੇ ਠੰਡੇ ਬੁਰਜ ਦੇ ਕੋਲ ਪਹੁੰਚੇ ਤਾਂ ਪਹਿਰੇਦਾਰਾਂ ਨੇ ਰੋਕ ਲਿਆ ਤਾਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਉਹਨਾਂ ਨੂੰ ਰਿਸ਼ਵਤ ਵਜੋਂ ਗਹਿਣੇ ਦੇ ਦਿੱਤੇ ਤਾਂ ਪਹਿਰੇਦਾਰਾਂ ਨੇ ਪੁੱਛਿਆ ਕਿ ਤੈਨੂੰ ਡਰ ਨਹੀਂ ਆਉਂਦਾ ਕਿਉਂਕਿ ਸੂਬਾ ਸਰਹੰਦ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਵੀ ਕੋਈ

ਗੁਰੂ ਜੀ ਦੇ ਪਰਿਵਾਰ ਦੀ ਮਦਦ ਕਰੇਗਾ ਉਸਨੂੰ ਪਰਿਵਾਰ ਸਮੇਤ ਕੋਲੂ ਵਿੱਚ ਬੀੜ ਦਿੱਤਾ ਜਾਵੇਗਾ। ਤਾਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਉੱਤਰ ਦਿੱਤਾ ਕਿ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਲਈ ਤੇ ਜ਼ੁਲਮ ਵਿਰੁੱਧ ਡਟਣ ਲਈ ਸਾਨੂੰ ਮੌਤ ਵੀ ਕਬੂਲ ਹੈ ਤਾਂ ਪਹਿਰੇਦਾਰਾਂ ਨੇ ਰਿਸ਼ਵਤ ਲੈ ਕੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਦੋਂ ਉਹ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਕੜਾਕੇ ਦੀ ਠੰਡ ਵਿੱਚ ਗਰਮ ਗਰਮ ਦੁੱਧ ਪਿਲਾਇਆ ਤਾਂ ਮਾਤਾ ਗੁਜਰ ਕੌਰ ਜੀ ਨੇ ਅਨੇਕਾਂ ਅਸੀਸਾਂ ਦਿੱਤੀਆਂ ਬਾਬਾ ਮੋਤੀ ਰਾਮ ਜੀ ਤਿੰਨ ਰਾਤਾਂ ਇਸੇ ਤਰ੍ਹਾਂ ਹੀ ਠੰਡੇ ਬੁਰਜ ਵਿੱਚ ਪਹੁੰਚ ਕੇ ਦੁੱਧ ਤੇ ਪ੍ਰਸ਼ਾਦੇ ਦੀ ਸੇਵਾ ਕਰਦੇ ਰਹੇ ਕਿਸੇ ਨੇ ਖੂਬ ਲਿਖਿਆ ਹੈ ਧਨ ਮੋਤੀ ਜਿਸਨੇ ਪੁੰਨ ਕਮਾਇਆ ਗੁਰੂ ਲਾਲਾ ਤ ਾਹੀ ਬੁੱਧ ਪਿਲਾਇਆ ਉਸ ਤੋਂ ਬਾਅਦ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਤਾਂ ਬਾਬਾ ਮੋਤੀ ਰਾਮ ਜੀ ਨੇ ਦੀਵਾਨ ਟੋਡਰ ਮਲ ਦਾ ਸਲਾਹ ਕਰਕੇ ਇੱਕ ਨਾਮੀ ਲੱਕੜਹਾਰੇ ਦੇ ਕੋਲੋਂ ਚੰਦਨ ਦੀਆਂ ਲੱਕੜਾਂ ਦਾ ਗੱਡਾ ਭਰ ਕੇ ਲੱਕੜਾਂ ਖਰੀਦ ਕੇ ਲਿਆਂਦੀਆਂ ਤੇ ਆਪਣੇ ਹੱਥਾਂ ਨਾਲ ਚਿਖਾ ਚਿਣ ਕੇ ਦੀਵਾਨ ਟੋਡਰਮੱਲ

ਨਾਲ ਮਿਲ ਕੇ ਮਾਤਾ ਗੁਜਰ ਕੌਰ ਤੇ ਦੋਵਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਇਹ ਸਾਰੀ ਸੇਵਾ ਭਾਵੇਂ ਗੁਪਤ ਸੀ ਤੇ ਸਾਰੇ ਵਰਤਾਰੇ ਤੋਂ ਪਰਦਾ ਨਾ ਹੀ ਉੱਠਦਾ ਪਰ ਗੰਗੂ ਬ੍ਰਾਹਮਣ ਦਾ ਭਰਾ ਜਿਸ ਦਾ ਨਾਮ ਪੰਮਾ ਸੀ ਉਹ ਵੀ ਬਾਬਾ ਮੋਦੀ ਰਾਮ ਜੀ ਨਾਲ ਰਸੋਈ ਵਿੱਚ ਕੰਮ ਕਰਿਆ ਕਰਦਾ ਸੀ ਤੇ ਉਸਨੇ ਹੀ ਵਜ਼ੀਰ ਖਾਨ ਨੂੰ ਚੁਗਲੀ ਲਾਈ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਹਕੂਮਤ ਵੱਲੋਂ ਬਾਗੀ ਹੋ ਕੇ ਗੁਰੂ ਪਰਿਵਾਰ ਦੀ ਸੇਵਾ ਕੀਤੀ ਹੈ ਜਦੋਂ ਪੰਮੇ ਨੇ ਚੁਗਲੀ ਲਾਈ ਤਾਂ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਬਾਬਾ ਮੋਦੀ ਰਾਮ ਜੀ ਨੂੰ ਬੰਨ ਕੇ ਪੇਸ਼ ਕੀਤਾ ਜਾਵੇ। ਤਾਂ ਸਿਪਾਹੀ ਹੁਕਮ ਦੀ ਪਾਲਣਾ ਕਰਦਿਆਂ ਤੁਰੰਤ ਬਾਬਾ ਮੋਤੀ ਰਾਮ ਜੀ ਨੂੰ ਫੜ ਕੇ ਵਜੀਰ ਖਾਂ ਦੇ ਸਾਹਮਣੇ ਲੈ ਆਏ ਵਜ਼ੀਰ ਖਾਂ ਨੇ ਕ੍ਰੋਧ ਨਾਲ ਅੱਗ ਬਬੂਲਾ ਹੋ ਕੇ ਗਰਜ ਕੇ ਪੁੱਛਿਆ ਕਿ ਮੋਦੀ ਰਾਮ ਤੇਰੀ ਸ਼ਿਕਾਇਤ ਆਈ ਹੈ

ਕਿ ਤੂੰ ਵੀ ਸਿੱਖ ਹੈ ਕੀ ਇਹ ਸੱਚਾਈ ਹੈ ਤਾਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਕਿਹਾ ਕਿ ਜੀ ਹਾਂ ਇਹ ਸੱਚਾਈ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹਾਂ ਤੇ ਮੇਰੇ ਪਿਤਾ ਜੀ ਵੀ ਰਸਦ ਦਾ ਗੱਡਾ ਲੈ ਕੇ ਅਨੰਦਪੁਰ ਸਾਹਿਬ ਗਏ ਸਨ। ਤੇ ਉੱਥੇ ਘੇਰਾਬੰਦੀ ਹੋਣ ਕਰਕੇ ਅੰਦਰ ਹੀ ਰਹੇ ਤੇ ਅੰਮ੍ਰਿਤ ਛੱਕ ਕੇ ਹਰਾ ਰਾਮ ਤੋਂ ਹਰਾ ਸਿੰਘ ਸੱਜ ਗਏ ਸਨ ਤੇ ਫਿਰ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰਦੇ ਇਹ ਸੁਣ ਕੇ ਵਜ਼ੀਰ ਖਾਂ ਦਾ ਗੁੱਸਾ ਹੋਰ ਭੜਕ ਗਿਆ ਤੇ ਉਸਨੇ ਪੁੱਛਿਆ ਕਿ ਤੂੰ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀ ਦੁੱਧ ਤੇ ਰੋਟੀ ਨਾਲ ਚੋਰੀ ਛਿਪੇ ਸੇਵਾ ਕੀਤੀ ਹੈ ਤਾਂ ਬਾਬਾ ਮੋਤੀ ਰਾਮ ਜੀ ਨੇ ਕਿਹਾ ਜੀ ਹਾਂ ਮੈਂ ਤਿੰਨ ਦਿਨ ਦੋਵੇਂ ਵੇਲੇ ਗਰਮ ਦੁੱਧ ਦੀ ਸੇਵਾ ਕੀਤੀ ਹੈ ਤਾਂ ਵਜ਼ੀਰ ਖਾਨ ਨੇ ਕਿਹਾ ਕਿ ਕੀ ਤੈਨੂੰ ਪਤਾ ਹੈ ਕਿ ਤੂੰ ਸਾਡੇ ਨਾਲ ਬਗਾਵਤ ਕਰਨ ਵਾਲਿਆਂ ਦੀ ਸੇਵਾ ਕੀਤੀ ਹੈ

ਤੇ ਹੁਣ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ। ਤਾਂ ਬਾਬਾ ਮੋਤੀ ਰਾਮ ਜੀ ਨੇ ਕਿਹਾ ਕਿ ਜੀ ਹਾਂ ਮੈਨੂੰ ਪਤਾ ਹੈ ਜੇ ਸੁਣ ਕੇ ਵਜ਼ੀਰ ਖਾਨ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਜਾਂ ਤਾਂ ਮੁਸਲਮਾਨ ਹੋ ਜਾ ਨਹੀਂ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ। ਤਾਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਕਿਹਾ ਕਿ ਮੈਨੂੰ ਮੌਤ ਦਾ ਡਰ ਨਹੀਂ ਜੇ ਗੁਰੂ ਦੇ ਲਾਲ ਸੱਤ ਤੇ ਨੌ ਸਾਲ ਦੀ ਉਮਰ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾਂ ਮੈਂ ਤਾਂ ਜਵਾਨ ਮਰਦ ਹਾਂ ਮੇਰੇ ਤੇ ਤੇਰਾ ਕੀ ਅਸਰ ਹੋਣਾ ਹੈ ਪੁੱਤਰ ਸੁਣਦਿਆਂ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਇਸ ਦੇ ਪਰਿਵਾਰ ਨੂੰ ਬੰਨ ਕੇ ਲਿਆਓ ਤੇ ਕੋਲੂ ਵਿੱਚ ਪੀੜ ਕੇ ਇਹਨਾਂ ਦਾ ਕਤਲ ਕਰ ਦਿੱਤਾ ਜਾਵੇ ਹੁਕਮ ਦੀ ਤਾਲੀਮ ਹੋਈ ਤੇ ਬਾਬਾ ਮੋਦੀ ਰਾਮ ਮਹਿਰਾ ਜੀ ਦਾ ਸੱਤ ਸਾਲ ਦਾ ਲੜਕਾ ਨਰਾਇਣਾ ਤੇ ਪਤਨੀ ਭੋਲੀ ਤੇ 70 ਸਾਲ ਦੀ ਮਾਤਾ ਲੱਧੋ ਜੀ ਨੂੰ ਬੰਨ ਕੇ ਲਿਆਂਦਾ ਗਿਆ ਤੇ ਸਰਹੰਦ ਦੇ ਤੇਲੀਏ ਵਿੱਚ ਕੋਲੂ ਦੇ ਕੋਲ ਖੜਾ ਕਰ ਦਿੱਤਾ ਗਿਆ। ਫਿਰ ਵਜ਼ੀਰ ਖਾਨ ਨੇ ਕਿਹਾ ਕਿ

ਇੱਕ ਇੱਕ ਕਰਕੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਬੀੜ ਦਿੱਤਾ ਜਾਏ ਤਾਂ ਜਲਾਦਾਂ ਨੇ ਸਭ ਤੋਂ ਪਹਿਲਾਂ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸੱਤ ਸਾਲਾਂ ਪੁੱਤਰ ਨਰਾਇਣੇ ਨੂੰ ਪੈਰਾਂ ਵਾਲੇ ਪਾਸੇ ਤੋਂ ਕੋਲੂ ਵਿੱਚ ਧੱਕ ਦਿੱਤਾ ਜਿਸ ਦੀਆਂ ਚੀਕਾਂ ਸੁਣ ਕੇ ਲੋਕ ਤਰਾਹ ਤਰਾਹ ਕਰ ਉੱਠੇ ਫਿਰ 70 ਸਾਲਾ ਮਾਤਾ ਤੇ ਫਿਰ ਉਹਨਾਂ ਦੀ ਪਤਨੀ ਨੂੰ ਕੋਲੂ ਵਿੱਚ ਬੀੜ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਅਖੀਰ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਇੱਕ ਵਾਰੀ ਫਿਰ ਮੁਸਲਮਾਨ ਹੋਣ ਲਈ ਕਿਹਾ ਪਰ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਇਨਕਾਰ ਕਰ ਦਿੱਤਾ ਤੇ ਉਹਨਾਂ ਨੂੰ ਵੀ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੋ ਇਸ ਤਰ੍ਹਾਂ ਗੁਰੂ ਦਾ ਸਿੱਖ ਬਾਬਾ ਮੋਤੀ ਰਾਮ ਮਹਿਰਾ ਜੀ ਆਪਣੇ ਪਰਿਵਾਰ ਸਮੇਤ ਸ਼ਹੀਦੀ ਜਾਮਾ ਪੀ ਕੇ ਅਮਰ ਹੋ ਗਿਆ ਤੇ ਇਹ ਕੁਰਬਾਨੀ ਕੋਈ ਛੋਟੀ ਨਹੀਂ ਸੀ ਪਰ ਬਹੁਤੇ ਸਿੱਖ ਇਸ ਤੋਂ ਨਾ ਵਾਕਫਾਨਾ ਸਾਡਾ ਫਰਜ ਬਣਦਾ ਹੈ ਕਿ ਸ਼ਹੀਦੀ ਸਾਕੇ ਨੂੰ ਯਾਦ ਕਰਦਿਆਂ ਹਰ ਉਸ ਸ਼ਖਸ ਨੂੰ ਯਾਦ ਕਰੀਏ ਜਿਸ ਨੇ ਇਨੀ ਦਿਨੀ ਗੁਰੂ ਪਰਿਵਾਰ ਲਈ ਮਾਂ ਦਾ ਨਾਅਰਾ ਮਾਰਿਆ ਸੀ

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *