ਪੇਟ ਦਰਦ
ਇੱਕ ਆਮ ਸਮੱਸਿਆ ਹੈ। ਗਲਤ ਖਾਣ-ਪੀਣ ਕਰਕੇ ਪੇਟ ਦਰਦ ਦੀ ਸ਼ਿਕਾਇਤ ਹੁੰਦੀ ਹੈ ।ਕਈ ਵਾਰ ਜ਼ਿਆਦਾ ਖਾ ਲੈਣ ਕਰਕੇ ਜਾਂ ਫਿਰ ਭਾਰੀ ਭੋਜਨ ਕਰਕੇ ਪੇਟ ਦਰਦ ਦੀ ਸਮੱਸਿਆ ਹੋ ਜਾਂਦੀ ਹੈ ।ਜੇਕਰ ਤੁਹਾਨੂੰ ਪੇਟ ਦਾ ਕੋਈ ਰੋਗ ਨਹੀਂ ਹੈ ਅਤੇ ਪੇਟ ਦਰਦ ਸਿਰਫ਼ ਖਾਣ ਪੀਣ ਕਰਕੇ ਹੋ ਰਿਹਾ ਹੈ। ਤਾਂ ਕੁਝ ਖਾਣ ਵਾਲੀਆਂ ਚੀਜ਼ਾਂ ਦਾ ਧਿਆਨ ਰੱਖੋ ਜੋ ਪੇਟ ਦਰਦ ਨੂੰ ਵਧਾ ਦਿੰਦੀਆਂ ਹਨ ।
ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ
ਜੇਕਰ ਤੁਹਾਡਾ ਪੇਟ ਦਰਦ ਹੋ ਰਿਹਾ ਹੈ ਤਾਂ ਤੁਹਾਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ । ਕਿਉਂਕਿ ਇਹ ਪਚਣ ਵਿੱਚ ਜ਼ਿਆਦਾ ਸਮਾਂ ਲੈਂਦੀਆਂ ਹਨ ।ਜਿਸ ਕਰਕੇ ਪੇਟ ਦਰਦ ਜ਼ਿਆਦਾ ਹੋ ਜਾਂਦਾ ਹੈ ਅਤੇ ਦੁੱਧ ਪੀਣ ਨਾਲ ਪੇਟ ਦੀ ਗੈਸ ਵੀ ਬਣ ਜਾਂਦੀ ਹੈ ।
ਲਸਣ ਚਾਹ ਜਾਂ ਕੌਫੀ ਨਾ ਪੀਓ
ਲਸਣ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦੇ ਹਨ।ਪੇਟ ਦਰਦ ਹੋਣ ਤੇ ਲਸਣ ਦਾ ਸੇਵਨ ਨਾ ਕਰੋ ।ਕਿਉਂਕਿ ਲਸਣ ਪੇਟ ਦਰਦ ਨੂੰ ਵਧਾ ਦੇਵੇਗੀ ।ਪੇਟ ਦਰਦ ਦੀ ਸਮੱਸਿਆ ਹੋਣ ਤੇ ਚਾਹ ਜਾਂ ਕੌਫੀ ਦਾ ਸੇਵਨ ਨਾ ਕਰੋ। ਕਿਉਂਕਿ ਇਸ ਨਾਲ ਐਸੀਡਿਟੀ ਵਾਦੀ ਜਾਂਦਾ ਹੈ ।ਇਸ ਤੋਂ ਇਲਾਵਾ ਖਾਣਾ ਖਾਣ ਦੇ ਤੁਰੰਤ ਬਾਅਦ ਕਦੇ ਵੀ ਚਾਹ ਨਾ ਪੀਓ ।ਕਿਉਂਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣ ਕਰਕੇ ਖਾਣਾ ਪਚਣ ਦੇ ਵਿੱਚ ਦਿੱਕਤ ਆਉਂਦੀ ਹੈ ਇਸ ਕਰਕੇ ਐਸੀਡਿਟੀ ਅਤੇ ਪੇਟ ਦਰਦ ਦੀ ਸਮੱਸਿਆ ਹੁੰਦੀ ਹੈ ।
ਸੋਡਾ ਮਸਾਲੇਦਾਰ ਭੋਜਨ
ਸੋਢੇ ਵਿੱਚ ਕੈਫੀਨ ਅਤੇ ਸਾਈਟ੍ਰਿਕ ਐਸਿਡ ਦੋਨੇਂ ਹੁੰਦੇ ਹਨ । ਇਸ ਲਈ ਪੇਟ ਦਰਦ ਲਈ ਇਹ ਹਾਨੀਕਾਰਕ ਹੈ । ਐਸਿਡਿਟੀ ਹੋਣ ਕਰਕੇ ਪੇਟ ਦਰਦ ਹੋਵੇ ਤਾਂ ਸੋਢਾ ਲੈ ਸਕਦੇ ਹਾਂ । ਜੇਕਰ ਕਿਸੇ ਹੋਰ ਸਮੱਸਿਆ ਕਰਕੇ ਪੇਟ ਦਰਦ ਹੋ ਰਿਹਾ ਹੋਵੇ ਤਾਂ ਸਾਡਾ ਪੇਟ ਦਰਦ ਦੀ ਸਮੱਸਿਆ ਵਧਾ ਦਿੰਦਾ ਹੈ ।ਜ਼ਿਆਦਾ ਮਸਾਲੇਦਾਰ ਭੋਜਨ ਪੇਟ ਦਰਦ ਦੀ ਸਮੱਸਿਆ ਨੂੰ ਵਧਾਉਂਦਾ ਹੈ ।ਪੇਟ ਦਰਦ ਦੀ ਸਮੱਸਿਆ ਹੋਣ ਤੇ ਸਾਦਾ ਅਤੇ ਜਲਦੀ ਪਚਣ ਵਾਲਾ ਖਾਣਾ ਹੀ ਖਾਓ ।
ਸ਼ਰਾਬ ਫਾਸਟ ਫੂਡਸ
ਪੇਟ ਦਰਦ ਦੀ ਸਮੱਸਿਆ ਹੋਣ ਤੇ ਸ਼ਰਾਬ ਬਿਲਕੁਲ ਨਾ ਪੀਓ ।ਸ਼ਰਾਬ ਤੁਹਾਡਾ ਪੇਟ ਖਰਾਬ ਕਰ ਸਕਦੀ ਹੈ। ਕਿਉਂਕਿ ਸ਼ਰਾਬ ਵਿੱਚ ਅਲਕੋਹਲ ਹੁੰਦਾ ਹੈ ਜੋ ਪੇਟ ਵਿਚ ਐਸਿਡ ਦੀ ਮਾਤਰਾ ਵਧਾ ਦਿੰਦਾ ਹੈ। ਜਿਸ ਕਰਕੇ ਅੰਤੜੀਆਂ ਦੀ ਬੀਮਾਰੀ ਹੋ ਸਕਦੀ ਹੈ ।ਫਾਸਟ ਫੂਡਸ ਦੇ ਵਿੱਚ ਤੇਲ , ਮਸਾਲੇ ਅਤੇ ਕਈ ਹਾਨੀਕਾਰਕ ਤੱਤ ਹੁੰਦੇ ਹਨ । ਜੋ ਤੁਹਾਡਾ ਪੇਟ ਖਰਾਬ ਕਰਦੇ ਹਨ । ਜਿਸ ਕਰਕੇ ਪੇਟ ਦਰਦ ਦੀ ਸਮੱਸਿਆ ਵਧ ਜਾਂਦੀ ਹੈ ।
ਬੀਨਸ/ਫਲੀਆਂ
ਬੀਨਸ/ ਫਲੀਆਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ।ਜਿਹੜੇ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ । ਪਰ ਪੇਟ ਦਰਦ ਹੋਣ ਤੇ ਬੀਨਸ ਨਾ ਖਾਓ। ਕਿਉਂਕਿ ਬੀਨਸ ਵਿੱਚ ਆਇਰਨ , ਕੈਲਸ਼ੀਅਮ ਅਤੇ ਹੋਰ ਕਈ ਮਿਨਰਲਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਜੋ ਪਚਨ ਵਿੱਚ ਜ਼ਿਆਦਾ ਸਮਾਂ ਲੈਂਦੇ ਹਨ ।