ਅੱਜਕੱਲ ਜ਼ਮਾਨਾ ਚੁਸਤ ਤੇ ਤੇਜ਼ ਦਿਮਾਗ ਦੇ ਲੋਕਾਂ ਦਾ ਹੈ | ਜਮਾਨੇ ਦੇ ਨਾਲ ਚੱਲਣ ਲਈ ਦਿਮਾਗ ਦਾ ਤੇਜ਼ ਤਰਾਰ ਹੋਣਾ ਬਹੁਤ ਜਰੂਰੀ ਹੈ|ਕੁਦਰਤ ਨੇ ਸਭ ਨੂੰ ਇਕੋ ਜਿਹਾ ਬਣਾਇਆ ਹੈ, ਬਹੁਤੇ ਤੇਜ਼ ਦਿਮਾਗ ਵਾਲੇ ਲੋਕਾਂ ਕੋਲ ਕੁਛ ਵੱਖ ਨਹੀ ਹੁੰਦਾ| ਦਿਮਾਗ ਨੂੰ ਜਿੰਦਗੀ ਵਿੱਚ ਕੁੱਝ ਆਸਾਨ ਆਦਤਾਂ ਨਾਲ ਹੋਸ਼ਿਆਰ ਤੇ ਤੇਜ਼ ਬਣਾਇਆ ਜਾ ਸਕਦਾ ਹੈ |ਇਹ ਹਨ ਓਹ ਆਦਤਾਂ
ਸਵੇਰੇ ਉੱਠਣ ਸਾਰ ਪਾਣੀ ਪੀਣਾ
ਨੀਦ ਸਮੇਂ ਸਾਡੇ ਦਿਮਾਗ ਵਿੱਚ ਤਰਲ ਪਦਾਰਥ ਦੀ ਕਮੀ ਆ ਜਾਂਦੀ ਹੈ | ਓੱਠਣ ਤੋਂ ਤਰੁੰਤ ਬਾਦ ਪੀਤਾ ਪਾਣੀ ਦਿਮਾਗ ਅੰਦਰ ਤਰਲ ਪਦਾਰਥ ਦੀ ਕਮੀ ਪੂਰੀ ਕਰਦਾ ਹੈ |ਜਿਸ ਨਾਲ ਦਿਮਾਗ ਚੁਸਤ ਮਹਿਸੂਸ ਕਰਦਾ ਹੈ |
green tea
green tea ਦੇ ਅੰਦਰ I-theanine ਨਾਂ ਦਾ ਤੱਤ ਹੁੰਦਾ ਹੈ ਜੋ ਸਾਡੇ ਦਿਮਾਗ ਦੀਆਂ ਤਰੰਗਾਂ ਨੂੰ ਤੰਦਰੁਸਤ ਤੇ ਚੁਸਤ ਰੱਖਦਾ ਹੈ |ਜਿਸ ਨਾਲ ਦਿਮਾਗ ਦੇ ਕੰਮ ਕਰਨ ਦੀ ਸ਼ਕਤੀ ਵਧਦੀ ਹੈ |
ਦੁਪਹਿਰ ਵੇਲੇ ਸੌਣਾ
ਦੁਪਹਿਰ ਵੇਲੇ ਦੀ ਨੀਦ ਸਾਡੇ ਦੁਪਹਿਰ ਤੋਂ ਬਾਅਦ ਵਾਲੇ ਕੰਮਾਂ ਲਈ ਦਿਮਾਗ ਨੂੰ ਤਾਜਾ ਕਰਦੀ ਹੈ |ਸਾਡੇ ਦਿਮਾਗ ਦੇ ਕੰਮ ਕਰਨ ਦੀ ਸ਼ਕਤੀ ਵੀ ਵਧਾਉਂਦੀ ਹੈ |
ਕਸਰਤ ਜਾਂ ਖੇਡਣਾ
ਕੋਈ ਵੀ ਸਰੀਰਕ ਗਤੀਵਿਧੀ ਜਿਵੇਂ ਕਸਰਤ ਜਾਂ ਖੇਡਣਾ ਸਾਡੀ ਮਾਨਸਿਕ ਥਕਾਨ ਦੂਰ ਕਰਕੇ ਦਿਮਾਗ ਨੂੰ ਤਰੋ ਤਾਜ਼ਾ ਬਣਾਉਦੇ ਹਨ |ਜਿਸ ਨਾਲ ਦਿਮਾਗ ਦੇ ਸੋਚਣ ਜਾਂ ਕੰਮ ਕਰਨ ਦੀ ਸਮਰਥਾ ਵਧਦੀ ਹੈ |
ਕਹਾਣੀਆਂ ਜਾਂ ਨਾਵਲ ਪੜ੍ਹਨੇ
ਕਹਾਣੀਆਂ ਜਾਂ ਨਾਵਲ ਪੜ੍ਹਨ ਨਾਲ ਸਾਡਾ ਦਿਮਾਗ ਇਸਦੇ ਕਿਰਦਾਰਾਂ ਦੀ ਮਨ ਅੰਦਰ ਕਲਪਨਾ ਕਰਦਾ ਹੈ |ਜਿਸ ਨਾਲ ਸਾਡੀ ਕਲਪਨਾ ਸ਼ਕਤੀ ਮਜਬੂਤ ਹੁੰਦੀ ਹੈ |ਜਿਸ ਨਾਲ ਸਾਡੇ ਦਿਮਾਗ ਦੀ ਸੋਚਣ ਸਮਝਣ ਦੀ ਸ਼ਕਤੀ ਵਧਦੀ ਹੈ |
ਹੋਸ਼ਿਆਰ ਤੇ ਤੇਜ਼ ਦਿਮਾਗ ਲੋਕਾਂ ਦੀ ਸੰਗਤ ਵਿੱਚ ਰਹਿਨਾ
ਸਿਆਣਿਆਂ ਨੇ ਸਚ ਹੀ ਕੇਹਾ ਹੈ ਗਵਾਢੀਆਂ ਦਾ ਰੂਪ ਤਾਂ ਨਹੀਂ ਆਉਂਦਾ ਮੱਤ ਜਰੂਰ ਆ ਜਾਂਦੀ ਹੈ |ਓਹਨਾ ਤੋਂ ਜਿੰਦਗੀ ਵਿੱਚ ਸਿਖਣ ਨੂ ਬਹੁਤ ਮਿਲਦਾ ਹੈ |ਜਿਸ ਤਰਾਂ ਦੀ ਸੰਗਤ ਵਿੱਚ ਰਹੋਗੇ ਮਾਨਸਿਕ ਸ਼ਕਤੀ ਵੀ ਉਸੇ ਤਰਾਂ ਦੀ ਹੋ ਜਾਵੇਗੀ |
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ