ਕੱਚੀ ਹਲਦੀ ਦਾ ਪ੍ਰਯੋਗ
ਹੁਣ ਤੁਹਾਨੂੰ ਦੱਸਦੇ ਹਾਂ ਹਲਦੀ ਵਾਲਾ ਦੁੱਧ ਕਿਸ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ,ਕਿਉਂਕਿ ਜ਼ਿਆਦਾਤਰ ਲੋਕ ਹਲਦੀ ਵਾਲਾ ਦੁੱਧ ਤਿਆਰ ਕਰਦੇ ਸਮੇਂ ਇਸ ਦੇ ਵਿੱਚ ਕੱਚੀ ਹਲਦੀ ਦਾ ਪ੍ਰਯੋਗ ਕਰ ਲੈਂਦੇ ਹਨ ਜੋ ਕਿ ਸਹੀ ਨਹੀਂ ਹੈ। ਕਈ ਲੋਕ ਜਾਂ ਤਾਂ ਇੱਕ ਚਮਚ ਭਰ ਕੇ ਹਲਦੀ ਦੁੱਧ ਦੇ ਵਿੱਚ ਪਾ ਦਿੰਦੇ ਹਨ ਜਾਂ ਫਿਰ ਕਈ ਲੋਕ ਬਹੁਤ ਘੱਟ ਮਾਤਰਾ ਵਿੱਚ ਹਲਦੀ ਪਾਉਂਦੇ ਹਨ ਇਸ ਕਰਕੇ ਉਨ੍ਹਾਂ ਨੂੰ ਹਲਦੀ ਵਾਲੇ ਦੁੱਧ ਦਾ ਕੋਈ ਫਾਇਦਾ ਨਹੀਂ ਹੁੰਦਾ। ਹਲਦੀ ਦੀ ਤਾਸੀਰ ਗਰਮ ਹੋਣ ਦੇ ਕਾਰਨ ਇਸ ਦੀ ਘਟ ਜਾਂ ਵਧ ਮਾਤਰਾ ਦੇ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ।
ਹਲਦੀ ਵਾਲਾ ਦੁੱਧ
ਹਲਦੀ ਵਾਲਾ ਦੁੱਧ ਬਣਾਉਣ ਦੇ ਲਈ ਤੁਹਾਨੂੰ ਚਾਰ ਚੁੱਟਕੀ ਹਲਦੀ ਦੁੱਧ ਦੇ ਵਿੱਚ ਮਿਲਾਉਣੀ ਚਾਹੀਦੀ ਹੈ। ਹਲਦੀ ਵਾਲਾ ਦੁੱਧ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਸੰਕਰਮਣ ਤੋਂ ਬਚਾਉਂਦਾ ਹੈ। ਹਲਦੀ ਨੂੰ ਕਦੇ ਵੀ ਇਕੱਲਾ ਨਹੀਂ ਇਸਤੇਮਾਲ ਕਰਨਾ ਚਾਹੀਦਾ। ਇਸ ਨੂੰ ਕਿਸੇ ਵੀ ਖਾਦ ਪਦਾਰਥ ਜਿਵੇਂ ਕਿ ਦੁੱਧ ਦੇ ਨਾਲ ਹੀ ਪ੍ਰਯੋਗ ਵਿੱਚ ਲੈਣਾ ਚਾਹੀਦਾ ਹੈ।ਹਲਦੀ ਵਾਲਾ ਦੁੱਧ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਜੋੜਾਂ ਦੇ ਦਰਦ ਵਿਚ,ਸ਼ਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ। ਜੋੜਾਂ ਦੇ ਵਿਚ ਸੋਜ,ਗਠੀਏ ਦੀ ਸਮੱਸਿਆ ਨੂੰ ਠੀਕ ਕਰਦਾ ਹੈ।
ਜ਼ੁਕਾਮ ਦੀ ਸਮੱਸਿਆ
ਬਦਲਦੇ ਹੋਏ ਮੌਸਮ ਦੇ ਨਾਲ ਬੱਚਿਆਂ ਦੇ ਵਿੱਚ ਸਰਦੀ ਖਾਂਸੀ ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ ।ਇਸ ਕਰਕੇ ਬੱਚਿਆਂ ਨੂੰ ਹਲਦੀ ਵਾਲਾ ਦੁੱਧ ਜ਼ਰੂਰ ਦੇਣਾ ਚਾਹੀਦਾ ਹੈ। ਕਿਸੇ ਗੱਲ ਨੂੰ ਜਲਦੀ ਨਾਲ ਭੁੱਲ ਜਾਣਾ ,ਤੇਜ ਦਿਮਾਗ ਦੇ ਲਈ ਯਾ ਫਿਰ ਅਨਿੰਦਰਾ ਸਬੰਧੀ ਰੋਗਾਂ ਲਈ ਵੀ ਹਲਦੀ ਵਾਲੇ ਦੁੱਧ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹਲਦੀ ਵਾਲੇ ਦੁੱਧ ਦਾ ਪ੍ਰਯੋਗ ਬੱਚਿਆਂ ਤੇ ਵੱਡਿਆਂ ਤੋਂ ਦੋਨ੍ਹਾਂ ਨੂੰ ਕਰਨਾ ਚਾਹੀਦਾ ਹੈ।ਇਸ ਦੇ ਨਾਲ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ। ਸੁਆਸਥ ਦਿਲ, ਲਿਵਰ ਸੰਬੰਧੀ ਰੋਗਾਂ ਨੂੰ ਦੂ-ਰ ਕਰਨ ਲਈ, ਹਲਦੀ ਵਾਲਾ ਦੁੱਧ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸਦੇ ਲਈ ਤੁਸੀਂ ਇਕ ਗਲਾਸ ਦੁੱਧ ਦੇ ਵਿੱਚ, ਹਲਦੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਉਬਾਾਲਣਾ ਹੈ।
ਮਿਸ਼ਰੀ ਦਾ ਪ੍ਰਯੋਗ
ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਹਲਦੀ ਕਚੀ ਨਾ ਰਹੇ। ਉਸ ਤੋਂ ਬਾਅਦ ਤੁਸੀਂ ਇਸ ਨੂੰ ਛਾਨਣੀ ਦੀ ਮਦਦ ਦੇ ਨਾਲ ਛਾਣ ਲੈਣਾ ਹੈ। ਰੋਗਾਂ ਨੂੰ ਰੋਕਣ ਦੀ ਸਮਰੱਥਾ ਰੱਖਣ ਵਾਲਾ ਇਹ ਹਲਦੀ ਵਾਲਾ ਦੁੱਧ ਹਰ ਤਰ੍ਹਾਂ ਨਾਲ ਪੌਸ਼ਟਿਕ ਹੁੰਦਾ ਹੈ ਅਤੇ ਇਸ ਨੂੰ ਇਕ ਸੰਪੂਰਨ ਖ਼ੁਰਾਕ ਕਿਹਾ ਜਾਂਦਾ ਹੈ।ਵੈਸੇ ਤਾਂ ਅਸੀਂ ਜਦੋਂ ਵੀ ਦੁੱਧ ਮਿਲਦੇ ਹਾਂ ਤਾਂ ਉਸ ਦੇ ਵਿੱਚ ਮਿਠਾਸ ਦੇ ਲਈ ਅਸੀਂ ਚੀਨੀ ਦਾ ਪ੍ਰਯੋਗ ਕਰਦੇ ਹਾਂ। ਪਰ ਜਦੋਂ ਤੁਸੀਂ ਹਲਦੀ ਵਾਲਾ ਦੁੱਧ ਬਣਾਉਣਾ ਹੈ ਤਾਂ ਇਸ ਦੇ ਵਿੱਚ ਮਿਠਾਸ ਦੇ ਲਈ ਤੁਸੀਂ ਮਿਸ਼ਰੀ ਦਾ ਪ੍ਰਯੋਗ ਕਰ ਸਕਦੇ ਹੋ। ਜਾਂ
ਨੀਂਦ ਨਾ ਆਉਣ ਦੀ ਸਮੱਸਿਆ
ਫਿਰ ਤੁਸੀਂ ਇਸ ਦੇ ਵਿੱਚ ਮਿਠਾਸ ਦੇ ਲਈ ਸ਼ਹਿਦ ਨੂੰ ਵੀ ਮਿਕਸ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਇਸਦਾ ਜ਼ਿਆਦਾ ਫਾਇਦਾ ਮਿਲੇਗਾ। ਜੇਕਰ ਤੁਸੀਂ ਬੱਚਿਆਂ ਨੂੰ ਇਹ ਦੁੱਧ ਦੇਣਾ ਹੈ ਤਾਂ ਤੁਸੀਂ ਇਸ ਨੂੰ ਸਵੇਰ ਦੇ ਸਮੇਂ ਦੇ ਸਕਦੇ ਹੋ। ਪਰ ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਦੁੱਧ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਲੈ ਸਕਦੇ ਹੋ। ਰਾਤ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਤੁਸੀਂ ਇਸ ਦੁੱਧ ਨੂੰ ਪੀ ਸਕਦੇ ਹੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ