ਅੱਜ ਕੱਲ੍ਹ ਦਾ ਮਨੁੱਖ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ , ਕਿਉਂਕਿ ਮਨੁੱਖ ਦੇ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀਆਂ ਆ ਚੁੱਕੀਆਂ ਹਨ । ਜੋ ਉਸ ਨੂੰ ਦਿਨ ਪ੍ਰਤੀ ਦਿਨ ਕਈ ਤਰ੍ਹਾਂ ਦੇ ਰੋਗਾਂ ਨਾਲ ਪੀਡ਼ਤ ਕਰ ਰਹੀਆਂ ਹਨ । ਅੱਜ ਕੱਲ੍ਹ ਸ਼ੂਗਰ ,ਬਲੱਡ ਪ੍ਰੈਸ਼ਰ, ਥਾਇਰਾਇਡ ,ਜੋੜਾ ਦਾ ਦਰਦ, ਦਿਲ ਦੇ ਰੋਗ ਆਦਿ ਸਮੱਸਿਆਵਾਂ ਆਮ ਬਣਦੀਆਂ ਜਾ ਰਹੀਆਂ ਹਨ । ਜਿਨ੍ਹਾਂ ਦਾ ਇਲਾਜ ਕਰਵਾਉਣ ਲਈ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਜੋ ਉਨ੍ਹਾਂ ਦੇ ਸਰੀਰ ਉਪਰ ਬਹੁਤ ਬੁਰੇ ਪ੍ਰਭਾਵ ਪਾਉਂਦੀਆਂ ਹਨ । ਪਰ ਉੱਥੇ ਹੀ ਜੇਕਰ ਅਸੀਂ ਇਨ੍ਹਾਂ ਰੋਗਾਂ ਦਾ ਇਲਾਜ ਆਯੁਰਵੈਦਿਕ ਢੰਗ ਦੇ ਨਾਲ ਕਰੀਏ ਤਾਂ ਇਹ ਰੋਗ ਜਿੱਥੇ ਸਰੀਰ ਨੂੰ ਬਿਨਾਂ ਸਾਈਡ ਇਫੈਕਟ ਦੇ ਆਰਾਮ ਦੇਣਗੇ , ਉੱਥੇ ਹੀ ਆਯੁਰਵੈਦਿਕ ਢੰਗ ਨਾਲ ਤਿਆਰ ਕੀਤੀਆਂ ਦਵਾਈਆਂ ਰੋਗ ਨੂੰ ਜੜ੍ਹ ਤੋਂ ਸਮਾਪਤ ਕਰਨ ਦੀ ਸਮਰੱਥਾ ਰੱਖਦੀਆਂ ਹਨ ।
ਇਸੇ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵੈਦ ਬਾਰੇ ਦਸਾਂਗੇ ਜੋ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਰਹਿੰਦੇ ਨੇ ਤੇ ਇਹ ਅੰਮ੍ਰਿਤਧਾਰੀ ਸਿੱਖ ਹਰ ਇੱਕ ਬੀਮਾਰੀ ਨੂੰ ਜਡ਼੍ਹ ਤੋਂ ਸਮਾਪਤ ਕਰਨ ਲਈ ਜੜ੍ਹੀ ਬੂਟੀਆਂ ਨਾਲ ਦਵਾਈਆਂ ਤਿਆਰ ਕਰਕੇ ਲੋਕਾਂ ਨੂੰ ਦਿੰਦੇ ਹਨ।ਲੋਕ ਆਪਣੀ ਸਮਰੱਥਾ ਅਨੁਸਾਰ ਇਸ ਵੈਦ ਜੀ ਨੂੰ ਪੈਸੇ ਦਿੰਦੇ ਹਨ ਤੇ ਆਪਣੇ ਰੋਗ ਦਾ ਇਲਾਜ ਕਰਵਾਉਂਦੇ ਹਨ । ਇਹ ਵੈਦ ਵਾਹਿਗੁਰੂ ਦਾ ਨਾਮ ਲੈ ਕੇ ਜੜੀ ਬੂਟੀਆਂ ਦੇ ਨਾਲ ਕੁਝ ਦਵਾਈਆਂ ਤਿਆਰ ਕਰਦੇ ਹਨ ਜੋ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਮਰੀਜ਼ ਇਨ੍ਹਾਂ ਦਵਾਈਆਂ ਨੂੰ ਖਾ ਕੇ ਰੋਗ ਮੁਕਤ ਹੁੰਦੇ ਹਨ ।
ਜ਼ਿਕਰਯੋਗ ਹੈ ਕਿ ਇਸ ਵੈਦ ਦੇ ਪੁਰਖਾਂ ਦੇ ਵੱਲੋਂ ਇਹ ਦਵਾਈਆਂ ਬਣਾਈਆਂ ਜਾਂਦੀਆਂ ਸਨ ਤੇ ਹੁਣ ਇਸ ਵੈਦ ਦੀ ਵਲੋਂ ਆਪਣੇ ਬਜ਼ੁਰਗਾਂ ਦੇ ਤਰੀਕਿਆਂ ਨੂੰ ਅਪਣਾ ਕੇ ਆਯੁਰਵੈਦਿਕ ਢੰਗ ਨਾਲ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ , ਜੋ ਮਨੁੱਖੀ ਸਰੀਰ ਦੇ ਬਹੁਤ ਸਾਰੇ ਰੋਗਾਂ ਨੂੰ ਦੂਰ ਕਰਦੀਆਂ ਹਨ ।ਇਸ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ।