ਲਸਣ ਨੂੰ ਭੁੰਨ ਕੇ ਖਾਣ ਦੇ ਫਾਇਦੇ

ਭੁੰਨੇ ਹੋਏ ਲਸਣ ਦੇ ਅੰਦਰਲੇ ਐਂਟੀਆਕਸੀਡੈਂਟ ਤੱਤ ਸਾਡਾ ਸਰੀਰ ਸੋਖ ਲੈਂਦਾ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਬਣਦਾ ਹੈ ਆਓ ਹੁਣ ਗੱਲ ਕਰਦੇ ਹਾਂ ਰਾਤ ਨੂੰ ਭੁੰਨੇ ਹੋਏ ਲਸਣ ਨੂੰ ਖਾਣ ਦੇ ਫਾਇਦਿਆਂ ਬਾਰੇ ।ਖੂਨ ਪਤਲਾ ਕਰਦਾ-ਭੁੰਨਿਆ ਹੋਇਆ ਲਸਣ ਕੋਲੈਸਟਰੋਲ ਘੱਟ ਕਰਦਾ ਹੈ ਖੂਨ ਨੂੰ ਇਹ ਪਤਲਾ ਰੱ-ਖ ਕੇ ਦਿਲ ਨੂੰ ਫਾਇਦਾ ਕਰਦਾ ਹੈ।ਇਹ ਲਿਵਰ ਦੇ ਅੰਦਰ LDL cholesterol ਪੈਦਾ ਕਰਨ ਵਾਲੇ enzymes ਘੱਟ ਕਰਦਾ ਹੈ,ਜਿਸ ਨਾਲ ਖੂਨ ਗਾੜ੍ਹਾ ਨਹੀਂ ਹੁੰਦਾ ਹੈ।

ਹੱਡੀਆਂ ਮਜ਼ਬੂਤ ਕਰੇ-ਭੁੰਨਿਆ ਹੋਇਆ ਲਸਣ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ।ਲਸਣ ਅੰਦਰ ਮੈਗਨੀਜ ਨਾਮ ਦਾ ਤੱਤ ਹੁੰਦਾ ਹੈ ਜੋ ਹੱਡੀਆਂ ਨੂੰ ਜੋੜ ਕੇ ਰਖਣ ਵਾਲੇ connective tissues ਦਾ ਨਿਰਮਾਣ ਕਰਕੇ ਹੱਡੀਆਂ ਦੀ ਮਜਬੂਤੀ ਬਣਾਈ ਰਖਦਾ ਹੈ ।ਸਰੀਰ ਵਿੱਚੋਂ ਵਿਸ਼ੈਲੇ ਪਦਾਰਥ ਬਾਹਰ ਕੱਢੇ-ਸਰੀਰ ਅੰਦਰਲੇ ਵਿਸ਼ੈਲੇ ਪਦਾਰਥ ਲੱਸਣ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ ।ਇਹ ਸਾਡੇ ਸਰੀਰ ਨੂੰ detoxify ਕਰਦਾ ਹੈ ।

ਮੈਟਾਬਾਲਿਜ਼ਮ ਤੇਜ਼ ਕਰੇ-ਰਾਤ ਨੂੰ ਭੁੰਨਿਆ ਹੋਇਆ ਲਸਣ ਖਾਣ ਨਾਲ ਸਾਡਾ ਮੈਟਾਬਾਲਿਜ਼ਮ ਵੱਧਦਾ ਹੈ ਜਿਸ ਦੇ ਨਾਲ ਸਾਡੇ ਸਰੀਰ ਦਾ ਫੈਟ ਬਹੁਤ ਛੇਤੀ ਬਰਨ ਹੁੰਦਾ ਹੈ। ਜੇ ਪਾਚਨ ਦੀ ਕੋਈ ਸਮਸਿਆ ਹੈ ਓਹ ਵੀ ਹੱਲ ਹੋ ਜਾਂਦੀ ਹੈ। ਲਸਣ ਅੰਦਰਲੇ ਐਂਟੀਸੈਪਟਿਕ ਅਤੇ ਐਂਟੀ ਬਾਓਟਿਕ ਤੱਤ ਸਾਡੇ ਖ਼ੂਨ ਦੇ ਵਿੱਚ ਮੌਜੂਦ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਖਤਮ ਕਰਨ ਦੇ ਕਾਬਲ ਹਨ।

ਸਾਹ ਨਾਲ ਜੁੜੀਆਂ ਸਮੱਸਿਆਵਾਂ ਦਾ ਖਾਤਮਾ-ਲਸਣ ਸਾਡੇ ਸਾਹ ਨਾਲ ਜੁੜੀਆਂ ਹੋਈਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਕਾਬਲ ਹੈ ਇਸ ਦਾ ਸੇਵਨ ਕਰਨ ਨਾਲ ਅਸਥਮਾ, ਨਿਮੋਨੀਆ, ਜੁਕਾਮ, ਪੁਰਾਣੀ ਸਰਦੀ, ਫੇਫੜਿਆਂ ਦੇ ਅੰਦਰ ਜੰਮਿਆ ਕਫ ਇਸ ਸਭ ਤੋਂ ਛੁਟਕਾਰਾ ਮਿਲਦਾ ਹੈ।

ਐਸੀਡਿਟੀ ਦੀ ਸਮੱਸਿਆ ਤੋਂ ਰਾਹਤ-ਜੇ ਪੇਟ ਦੇ ਅੰਦਰ ਤੇਜ਼ਾਬ ਬਣਦਾ ਹੈ ਤਾਂ ਭੁੰਨੇ ਲਸਣ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਦੇ ਅੰਦਰ ਤੇਜ਼ਾਬ ਨਹੀਂ ਬਣਦਾ ਤੇ ਤੇਜ਼ਾਬ ਤੋਂ ਹੋਣ ਵਾਲੇ ਤਣਾਅ ਤੋਂ ਵੀ ਨਿਜਾਤ ਮਿਲਦੀ ਹੈ ।ਦੋਸਤੋ ਇਹ ਸਾਰੀ ਜਾਣਕਾਰੀ ਆਪ ਜੀ ਲਈ ਅਸੀਂ ਵੱਖ ਵੱਖ ਸਰੋਤਾਂ ਤੋਂ ਇਕਠੀ ਕਰਕੇ ਲੈ ਕੇ ਆਉਂਦੇ ਹਾਂ,ਤਾਂ ਜੋ ਤੁਹਾਨੂੰ ਵਧੀਆ ਜਿੰਦਗੀ ਵਿੱਚ ਕੰਮ ਆਉਣ ਵਾਲੀ ਜਾਣਕਾਰੀ ਮੁਹਈਆ ਕਰਵਾਈ ਜਾ ਸਕੇ ।ਜੇ ਕੋਈ ਜਾਣਕਾਰੀ ਚੰ-ਗੀ ਲੱਗੇ ਉਸਨੂੰ ਵੱਧ ਤੋਂ ਵੱਧ share ਜਰੂਰ ਕਰਿਆ ਕਰੋ ਤਾਂ ਜੋ ਹੋਰ ਲੋਕਾਂ ਦਾ ਵੀ ਭਲਾ ਹੋ ਜਾਵੇ ।ਜੇ ਜਾਣਕਾਰੀ ਚੰਗੀ ਲੱਗੇ ਤਾਂ comment ਕਰਕੇ ਵੀ ਜਰੂਰ ਦਸਿਆ ਕਰੋ।

Leave a Reply

Your email address will not be published. Required fields are marked *