ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅਪਣਾਓ ਇਹ ਪੰਜ ਘਰੇਲੂ ਨੁਸਖੇ

ਪੇਟ ਤਮਾਮ ਬਿਮਾਰੀਆਂ ਦੀ ਜੜ੍ਹ ਹੁੰਦਾ ਹੈ । ਜੇਕਰ ਪੇਟ ਦੀ ਸਹੀ ਦੇਖਭਾਲ ਕੀਤੀ ਜਾਵੇ , ਤਾਂ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ । ਪਰ ਅਨਿਯਮਿਤ ਜੀਵਨਸ਼ੈਲੀ ਅਤੇ ਅਨਿਯਿਤਰਿਤ ਖਾਣ ਪਾਣ ਦੇ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ । ਮਸਾਲੇਦਾਰ ਅਤੇ ਤਲੇ-ਭੁੰਨੇ ਭੋਜਨ , ਜ਼ੰਕ ਫੂਡ ਅਤੇ ਦੇਰ ਰਾਤ ਨੂੰ ਖਾਣ ਦੀ ਆਦਤ ਨਾਲ ਪਾਚਣ ਤੰਤਰ ਕਮਜ਼ੋਰ ਹੋ ਜਾਂਦਾ ਹੈ । ਖਰਾਬ ਖਾਣ-ਪੀਣ ਦੇ ਕਾਰਨ ਸਰੀਰ ਵਿੱਚ ਟੋਕਨਸਿੰਸ ਜਮਾ ਹੋਣ ਲੱਗਦੇ ਹਨ , ਜੋ ਕਈ ਬੀਮਾਰੀਆਂ ਦਾ ਕਾਰਨ ਬਣਦੇ ਹਨ । ਅੱਜ ਕੱਲ੍ਹ ਬਹੁਤ ਸਾਰੇ ਲੋਕ ਪੇਟ ਵਿੱਚ ਗੈਸ , ਕਬਜ਼ , ਐਸੀਡਿਟੀ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਨਾਲ ਪ੍ਰੇਸ਼ਾਨ ਰਹਿੰਦੇ ਹਨ । ਇਸ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਅਕਸਰ ਦਵਾਈਆਂ ਦਾ ਇਸਤੇਮਾਲ ਕਰਦੇ ਹਨ । ਪਰ ਤੁਸੀਂ ਚਾਹੋ ਤਾਂ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਘਰੇਲੂ ਨੁਕਸਿਆਂ ਦੀ ਮਦਦ ਲੈ ਸਕਦੇ ਹੋ । ਇਹ ਘਰੇਲੂ ਨੁਖ਼ਸੇ ਨਾ ਸਿਰਫ ਪੇਟ ਦੀਆਂ ਸਮੱਸਿਆਵਾਂ ਨੂੰ ਠੀਕ ਕਰਦੇ ਹਨ , ਬਲਕਿ ਪੇਟ ਨੂੰ ਤੰਦਰੁਸਤ ਵੀ ਰੱਖਦੇ ਹਨ ।ਅੱਜ ਅਸੀਂ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਘਰੇਲੂ ਨੁਖਸਿਆਂ ਬਾਰੇ ਦੱਸਾਂਗੇ

ਕਬਜ-ਪੇਟ ਵਿਚ ਕਬਜ਼ ਦੀ ਸਮੱਸਿਆ ਨਾਲ ਬਹੁਤ ਲੋਕ ਪ੍ਰੇਸ਼ਾਨ ਰਹਿੰਦੇ ਹਨ । ਕਬਜ਼ ਹੋਣ ਤੇ ਪੇਟ ਸਾਫ਼ ਕਰਨ ਵਿੱਚ ਤਕਲੀਫ ਹੁੰਦੀ ਹੈ । ਜਿਸ ਦਾ ਸਹੀ ਢੰਗ ਨਾਲ ਪੇਟ ਸਾਫ ਨਹੀਂ ਹੁੰਦਾ । ਪੇਟ ਵਿੱਚ ਕਬਜ਼ ਹੋਣ ਤੇ ਤੁਸੀਂ ਘਿਉਂ ਅਤੇ ਗਰਮ ਪਾਣੀ ਦਾ ਘਰੇਲੂ ਨੁਖਸਾ ਅਜਮਾ ਸਕਦੇ ਹੋ । ਇਸ ਲਈ ਇੱਕ ਗਲਾਸ ਗਰਮ ਪਾਣੀ ਵਿਚ ਇੱਕ ਚਮਚ ਘਿਓ ਅਤੇ ਅੱਧਾ ਚਮਚ ਨਮਕ ਮਿਲਾਓ । ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੀ ਲਵੋ । ਘਿਉਂ ਵਿੱਚ ਬਿਊਟਿਰੇਟ ਹੁੰਦਾ ਹੈ , ਜੋ ਸੋਜ ਨੂੰ ਘੱਟ ਕਰਨ ਅਤੇ ਪਾਚਨ ਨੂੰ ਸਹੀ ਕਰਨ ਵਿਚ ਮਦਦ ਕਰਦਾ ਹੈ , ਅਤੇ ਨਮਕ ਅੰਤੜੀਆਂ ਦੇ ਬੈਕਟੀਰੀਆ ਨੂੰ ਖਤਮ ਕਰਨ ਵਿਚ ਮਦਦ ਕਰਦਾ ਹੈ ।

ਗੈਸ-ਪੇਟ ਵਿਚ ਗੈਂਸ ਬੰਨਣਾ ਇੱਕ ਸਮਾਨਿਆ ਸਮੱਸਿਆ ਹੈ । ਪਰ ਕਈ ਵਾਰ ਗੈਸ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਜਾਂਦੀ ਹੈ । ਜਿਸ ਕਾਰਨ ਵਿਅਕਤੀ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ । ਪੇਟ ਵਿਚ ਗੈਂਸ ਹੋਣ ਤੇ ਤੁਸੀਂ ਅਜਵਾਇਣ ਦਾ ਸੇਵਨ ਕਰ ਸਕਦੇ ਹੋ । ਅਜਵਾਇਨ ਵਿਚ ਥਾਈਮੋਲ ਨਾਮ ਦਾ ਕੰਪਾਊਂਡ ਪਾਇਆ ਜਾਂਦਾ ਹੈ , ਜੋ ਗੈਸ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ । ਇਸ ਲਈ ਤੁਸੀਂ ਅੱਧਾ ਚਮਚ ਅਜਵਾਈਨ ਨੂੰ ਚੰਗੀ ਤਰ੍ਹਾਂ ਪੀਸ ਲਓ , ਅਤੇ ਇਸ ਵਿਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾਓ , ਅਤੇ ਪਾਣੀ ਦੇ ਨਾਲ ਇਸ ਦਾ ਸੇਵਨ ਕਰੋ । ਅਜਿਹਾ ਕਰਨ ਨਾਲ ਤੁਹਾਨੂੰ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ।

ਐਸੀਡਿਟੀ-ਐਸੀਡਿਟੀ ਦੀ ਸਮੱਸਿਆ ਅੱਜ ਕੱਲ੍ਹ ਬਹੁਤ ਆਮ ਹੋ ਗਈ ਹੈ । ਸਿਰਫ ਵੱਡੇ ਲੋਕਾਂ ਨੂੰ ਹੀ ਨਹੀਂ , ਅੱਜ ਕੱਲ੍ਹ ਬੱਚਿਆਂ ਨੂੰ ਵੀ ਐਸੀਡਿਟੀ ਦੀ ਸਮੱਸਿਆ ਹੋਣ ਲੱਗ ਗਈ ਹੈ । ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਅਜਵਾਇਣ ਦਾ ਸੇਵਨ ਕਰ ਸਕਦੇ ਹੋ । ਅਜਵਾਇਣ ਪੇਟ ਵਿੱਚ ਬਣਨ ਵਾਲੇ ਐਸਿਡ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ । ਇਸ ਲਈ ਅੱਧਾ ਚਮਚ ਅਜਵਾਈਨ ਵਿਚ ਇਕ ਚੁਟਕੀ ਨਮਕ ਮਿਲਾਓ । ਇਸ ਤੋਂ ਬਾਅਦ ਇਕ ਗਲਾਸ ਪਾਣੀ ਦੇ ਨਾਲ ਇਸ ਦਾ ਸੇਵਨ ਕਰੋ । ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਐਸਡੀਟੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ ।

ਬਲੋਟਿੰਗ-ਕਈ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਪੇਟ ਫੁੱਲਣ ਦੀ ਸਮੱਸਿਆ ਹੁੰਦੀ ਹੈ । ਕੁਝ ਲੋਕਾਂ ਨੂੰ ਹਰ ਸਮੇ ਪੇਟ ਫੁਲਾਇਆ ਹੋਇਆ ਮਹਿਸੂਸ ਹੁੰਦਾ ਹੈ । ਪੇਟ ਵਿੱਚ ਬਲੋਟਿੰਗ ਦਾ ਸਿੱਧਾ ਸਬੰਧ ਪਾਚਨ ਤੰਤਰ ਵਿੱਚ ਗੜਬੜੀ ਨਾਲ ਹੁੰਦਾ ਹੈ । ਬਲੋਟਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਇੱਕ ਚੱਮਚ ਸੌਫ਼ ਚਬਾ ਕੇ ਖਾਉ । ਉਸ ਤੋਂ ਬਾਅਦ ਇਕ ਗਲਾਸ ਗਰਮ ਪਾਣੀ ਪੀਓ । ਇਸ ਨੁਖਸੇ ਦੀ ਮਦਦ ਨਾਲ ਤੁਹਾਨੂੰ ਪੇਟ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ।

ਬਦਹਜਮੀ-ਕਈ ਲੋਕਾਂ ਦਾ ਖਾਣਾ ਠੀਕ ਨਾਲ ਨਹੀਂ ਪਚਦਾ , ਜਿਸ ਨੂੰ ਬਦਹਜ਼ਮੀ ਅਤੇ ਅਪਚ ਦੀ ਸਮੱਸਿਆ ਕਹਿੰਦੇ ਹਨ । ਖਾਣਾ ਠੀਕ ਨਾਲ ਨਾ ਪਚਣ ਦੇ ਕਾਰਨ ਭੁੱਖ ਵੀ ਘੱਟ ਲੱਗਦੀ ਹੈ । ਬਦਹਜ਼ਮੀ ਹੋਣ ਤੇ ਲੋਕ ਅਕਸਰ ਦਵਾਈਆਂ ਦਾ ਸੇਵਨ ਕਰਦੇ ਹਨ । ਪਰ ਇਹ ਸਮੱਸਿਆ ਦੇ ਲਈ ਬਾਰ-ਬਾਰ ਦਵਾਈ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ । ਅਜਿਹੇ ਵਿੱਚ ਤੁਸੀਂ ਬਦਹਜ਼ਮੀ ਤੋਂ ਛੁਟਕਾਰਾ ਪਾਉਣ ਦੇ ਲਈ ਅਦਰਕ ਦੇ ਪਾਣੀ ਜਾਂ ਚਾਹ ਦਾ ਸੇਵਨ ਕਰ ਸਕਦੇ ਹੋ । ਅਦਰਕ ਵਿੱਚ ਐਂਟੀਔਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ,ਜੋ ਬਦਹਜ਼ਮੀ ਅਤੇ ਮਤਲੀ ਦੀ ਸਮੱਸਿਆ ਨੂੰ ਦੂਰ ਕਰਦੇ ਹਨ । ਅਦਰਕ ਦਾ ਸੇਵਨ ਕਰਨ ਨਾਲ ਪਾਚਣ ਵਿਚ ਸੁਧਾਰ ਹੁੰਦਾ ਹੈ , ਅਤੇ ਪੇਟ ਵਿੱਚ ਜਲਣ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ ।ਇਨ੍ਹਾਂ ਘਰੇਲੂ ਨੁਖਸਿਆਂ ਦੀ ਮਦਦ ਨਾਲ ਤੁਸੀਂ ਕਬਜ , ਐਸਡੀਟੀ , ਬਦਹਜ਼ਮੀ , ਕਬਜ਼ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਸਮਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।

Leave a Reply

Your email address will not be published. Required fields are marked *